ਮਹਿਤਪੁਰ ਦੇ ਪਿੰਡ ਰਾਏਪੁਰ ਮੰਡ ਵਿਖੇ ਪਿੰਦਰ ਪੰਡੋਰੀ ਵੱਲੋਂ ਕੀਤੀ ਗਈ ਭਰਵੀਂ ਚੋਣਾਵੀ ਬੈਠਕ ਮੰਗੀਆਂ ਸੁਸ਼ੀਲ ਰਿੰਕੂ ਲਈ ਵੋਟਾਂ

46
0

 ਮਹਿਤਪੁਰ 22 ਅਪ੍ਰੈਲ(ਮਨੋਜ਼ ਚੋਪੜਾ):ਜਿਵੇ ਜਿਵੇ ਜ਼ਿਮਨੀ ਚੋਣ ਨਜ਼ਦੀਕ ਆ ਰਹੀ ਹਲਕੇ ਚੋਣਾਵੀ ਰੰਗ ਵਿੱਚ ਪੂਰੀ ਤਰ੍ਹਾਂ ਰੰਗ ਚੁਕਿਆ ਹੈ। ਅੱਜ ਇੰਟਰਨੈਸ਼ਨਲ ਕਬੱਡੀ ਖਿਡਾਰੀ ਪਿੰਦਰ ਪੰਡੋਰੀ ਵੱਲੋਂ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਸਬ ਤਹਿਸੀਲ ਮਹਿਤਪੁਰ ਦੇ ਰਾਏਪੁਰ ਮੰਡ ਵਿਖੇ ਚੋਣਾਵੀ ਬੈਠਕ ਕੀਤੀ ਜਿਸ ਵਿੱਚ ਇਲਾਕੇ ਦੇ ਨੋਜਵਾਨ, ਕਬੱਡੀ ਖਿਡਾਰੀ ਤੇ ਹੋਰ ਖੇਡ ਪ੍ਰੇਮੀ ਭਾਰੀ ਗਿਣਤੀ ਵਿੱਚ ਹਾਜ਼ਰ ਹੋਏ। ਇਸ ਮੌਕੇ ਪੰਡੋਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਅਸੀ ਅਪਣੇ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੇ ਹੋਰ ਬੂਰਾਈਆ ਤੋਂ ਬਚਾਉਣਾਂ ਹੈ ਤਾ ਸਾਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤਾ ਜੋ ਪੰਜਾਬ ਦੀ ਗੱਲ ਲੋਕ ਸਭਾ ਵਿੱਚ ਉਠਾ ਕੇ ਪੰਜਾਬ ਲਾਈ ਪੈਕੇਜ ਲਾਏ ਜਾਣ। ਉਨਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਨਗੇ ਕਿ ਸੂਬੇ ਹਰ ਛੋਟੇ ਵੱਡੇ ਪਿੰਡਾਂ ਵਿੱਚ ਨੋਜਵਾਨਾਂ ਲਾਈ ਜਿੰਮ, ਹੋਰ ਖੇਡਾਂ ਦਾ ਸਮਾਨ ਦਿੱਤਾ ਜਾਵੇ ਤਾ ਦੋ ਨੌਜਵਾਨਾਂ ਨੂੰ ਨਸ਼ਿਆਂ ਦੂਰ ਰੱਖ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਭਾਰੀ ਗਿਣਤੀ ਵਿੱਚ ਆਪ ਵਰਕਰ ਤੇ ਪੰਜ ਸਰਪੰਚ ਮੌਜੂਦ ਸਨ। ਫੋਟੋ,, ਪਿੰਡ ਰਾਏ ਪੁਰ ਮੰਡ ਵਿਖੇ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਕਬੱਡੀ ਖਿਡਾਰੀ ਪਿੰਦਰ ਪੰਡੋਰੀ ਤੇ ਸਾਥੀ