AAP ਦੇ ਚਾਰ ਬਲਾਕ ਪ੍ਰਧਾਨਾਂ, ਸਟੇਟ ਸੰਯੁਕਤ ਸਕੱਤਰ ਸਮੇਤ 7 ਜਣਿਆਂ ਖ਼ਿਲਾਫ਼ ਮਾਮਲਾ ਦਰਜ, ਦੁਕਾਨਦਾਰਾਂ ਤੋਂ ਜਬਰੀ ਪੈਸੇ ਮੰਗਣ ਦੇ ਦੋਸ਼

60
0

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਆਪ ਆਗੂਆਂ ਨੂੰ ਰਾਤ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੀ ਪੁਸ਼ਟੀ ਡੀ ਐਸ ਪੀ ਖੰਨਾ ਕਰਨੈਲ ਸਿੰਘ ਵਲੋਂ ਕੀਤੀ ਗਈ ਉਹਨਾਂ ਕਿਹਾ ਕਿ ਰਾਤ ਨੂੰ ਹੀ ਗਿਰਫ਼ਤਾਰ ਕੀਤਾ ਗਿਆ ਸੀ।…

ਕੁਲਵਿੰਦਰ ਸਿੰਘ ਰਾਏ, ਖੰਨਾ : ਥਾਣਾ ਸਦਰ ਖੰਨਾ ਦੀ ਪੁਲਿਸ ਵਲੋਂ ਆਮ ਆਦਮੀ ਪਾਰਟੀ ਦੇ ਚਾਰ ਬਲਾਕ ਪ੍ਰਧਾਨਾ, ਸਟੇਟ ਸੰਯੁਕਤ ਸਕੱਤਰ ਸਮੇਤ ਆਪ ਦੇ 7 ਆਗੂਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਕੋਲ ਦਰਜ ਕਰਵਾਈ ਰਿਪੋਰਟ ਅਨੁਸਾਰ ਰਿਕੀ ਮੇਕਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਮਾਤਾ ਰਾਣੀ ਮੁਹੱਲਾ ਹਾਲ ਦੁਕਾਨ ਰਿਕੀ ਮੋਬਾਈਲ ਸਟੋਰ ਮੇਨ ਬਾਜ਼ਾਰ ਖੰਨਾ ਤੇ ਪੰਕਜ ਉਰਫ ਪ੍ਰਦੀਪ ਵਾਸੀ ਬਿਲਾ ਵਾਲੀ ਛੱਪੜੀ ਹਾਲ ਦੁਕਾਨ ਪੰਕਜ ਗਾਰਮੈਂਟ ਅਤੇ ਏ ਵਨ ਗਾਰਮੈਟ ਨੇ ਦੱਸਿਆ ਕਿ ਉਹਨਾਂ ਦੀਆਂ ਬਾਜ਼ਾਰ ਵਿਚ ਉਕਤ ਦੁਕਾਨਾਂ ਹਨ। ਉਹ ਆਪਣੀਆਂ ਦੁਕਾਨਾਂ ਦੀ ਮੁਰੰਮਤ ਦਾ ਕੰਮ ਕਰ ਰਹੇ ਸਨ ਤਾਂ ਗੁਰਦੀਪ ਸਿੰਘ ਦੀਪੂ ਸਟੇਟ ਸੰਯੁਕਤ ਸਕੱਤਰ ਆਪ ਵਾਸੀ ਲਾਲਹੇੜੀਰੋਡ ਖੰਨਾ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਦਿਹਾਤੀ ਵਾਸੀ ਲਲਹੇੜੀ, ਵਰਿੰਦਰ ਸਿੰਘ ਬਲਾਕ ਪ੍ਰਧਾਨ ਦਿਹਾਤੀ ਵਾਸੀ ਗੋਹ, ਰਾਜਵੀਰ ਸ਼ਰਮਾ ਸ਼ਹਿਰੀ ਪ੍ਰਧਾਨ ਖੰਨਾ ਵਾਸੀ ਲਲਹੇੜੀ ਰੋਡ ਖੰਨਾ, ਤਰਿੰਦਰ ਗਿੱਲ ਸ਼ਹਿਰੀ ਪ੍ਰਧਾਨ ਖੰਨਾ ਵਾਸੀ ਕ੍ਰਿਸ਼ਨਾ ਨਗਰ ਖੰਨਾ, ਰਾਜ ਕੁਮਾਰ ਜੱਸਲ ਪ੍ਰਧਾਨ ਯੂਥ ਖੰਨਾ ਆਪ ਵਾਸੀ ਪੀਰਖਾਨਾ ਰੋਡ ਖੰਨਾ, ਪ੍ਰਸ਼ਾਂਤ ਡਾਂਗ ਇੰਚਾਰਜ ਵਾਰਡ 21 ਖੰਨਾ ਜਬਰਦਸਤੀ ਉਨ੍ਹਾਂ ਦੀਆਂ ਦੁਕਾਨਾਂ ਵਿਚ ਵੜ ਗਏ। ਜਿਨ੍ਹਾਂ ਨੇ ਦੁਕਾਨਾਂ ਅੰਦਰ ਆ ਕੇ ਉਹਨਾਂ ਦਾ ਕੰਮ ਰੋਕਿਆ। ਉਹਨਾਂ ਨੂੰ ਦੁਕਾਨਾਂ ਅੰਦਰ ਬੰਦੀ ਬਣਾਇਆ ਗਿਆ ਅਤੇ ਜਬਰਦਸਤੀ ਦਬਾਅ ਪਾ ਕੇ ਪੈਸਿਆਂ ਦੀ ਮੰਗ ਕਰਨ ਲੱਗੇ। ਰੌਲਾ ਪੈਣ ਉੱਤੇ ਲੋਕ ਇਕੱਠੇ ਹੋਣ ਲੱਗੇ ਤਾਂ ਇਹ ਮੌਕੇ ਉਤੋਂ ਦੌੜ ਗਏ। ਪੁਲਿਸ ਵਲੋਂ ਉਕਤ ਆਪ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਆਪ ਆਗੂਆਂ ਨੂੰ ਰਾਤ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੀ ਪੁਸ਼ਟੀ ਡੀ ਐਸ ਪੀ ਖੰਨਾ ਕਰਨੈਲ ਸਿੰਘ ਵਲੋਂ ਕੀਤੀ ਗਈ ਉਹਨਾਂ ਕਿਹਾ ਕਿ ਰਾਤ ਨੂੰ ਹੀ ਗਿਰਫ਼ਤਾਰ ਕੀਤਾ ਗਿਆ ਸੀ।