ਨਗਰ ਪੰਚਾਇਤ ਮਹਿਤਪੁਰ ਨੇ ਧਰਤੀ ਦਿਵਸ ਮੌਕੇ ਮੁਫ਼ਤ ਖਾਦ ਵੰਡੀ

75
0

ਮਹਿਤਪੁਰ, 22 ਅਪ੍ਰੈਲ :ਅੱਜ ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫ਼ਸਰ ਸ਼੍ਰੀ ਚਰਨ ਦਾਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹਿਤਪੁਰ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਸਵੇਰੇ ਸਭ ਤੋਂ ਪਹਿਲਾਂ ਗੋਬਿੰਦ ਨਗਰ ਪ੍ਰੋਸੈਸਿੰਗ ਪਲਾਂਟ ਵਿਖੇ ਬਣਾਈਆਂ ਗਈਆਂ ਕੰਪੋਸਟ ਪਿੱਟਾਂ ਵਿੱਚੋਂ ਗਿੱਲੇ ਕੂੜੇ ਤੋਂ ਤਿਆਰ ਕੀਤੀ ਖਾਦ ਨੂੰ ਛਾਣਿਆ ਗਿਆ। ਉਪਰੰਤ ਦਫ਼ਤਰ ਨਗਰ ਪੰਚਾਇਤ ਮਹਿਤਪੁਰ ਵਿਖੇ ਸ਼ਹਿਰ ਨਿਵਾਸੀਆਂ ਨੂੰ ਮੁਫ਼ਤ ਖਾਦ ਵੰਡੀ ਗਈ। ਕਾਰਜ ਸਾਧਕ ਅਫ਼ਸਰ ਸ਼੍ਰੀ ਚਰਨ ਦਾਸ ਨੇ ਕਿਹਾ ਕਿ ਸਾਨੂੰ ਧਰਤੀ ਉਪਰ ਗੰਦ ਨਹੀਂ ਪਾਉਣਾ ਚਾਹੀਦਾ, ਇਸ ਨਾਲ ਸਾਡਾ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਲੋਕ ਬਿਮਾਰ ਹੁੰਦੇ ਹਨ। ਕੂੜੇ ਦਾ ਕੁਦਰਤੀ ਤਰੀਕੇ ਨਾਲ ਨਿਪਟਾਰਾ ਕਰਕੇ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਇਸ ਧਰਤੀ ਨੂੰ ਹਰਿਆ ਭਰਿਆ ਬਣਾ ਸਕਦੇ ਹਾਂ। ਇਸ ਮੌਕੇ ਤੇ ਸੀਐਫ ਨਰੇਸ਼ ਸਿੰਘ, ਸੈਨੀਟੇਸ਼ਨ ਕਲਰਕ ਮੈਡਮ ਸੰਦੀਪ ਕੌਰ, ਚਰਨਜੀਤ ਸਿੰਘ, ਮੋਟੀਵੇਟਰ ਜੋਤੀ ਗਿੱਲ, ਮੋਟੀਵੇਟਰ ਮੀਨਾ ਕੁਮਾਰੀ ਆਦਿ ਹਾਜ਼ਰ ਸਨ।