ਪੁਲਿਸ ਨੂੰ ਮਿਲੀ ਵੱਡੀ ਸਫਲਤਾ

60
0

 ਪ੍ਰੈਸ ਨੋਟ

ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ ਅਤੇ ADCP-1 ਸਾਹਿਬ ਜਲੰਧਰ A. ਕੰਵਲਪ੍ਰੀਤ ਸਿੰਘ PPS, ACP ਨਾਰਥ ਸ. ਦਮਨਬੀਰ ਸਿੰਘ Pps ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵਲੋਂ ਸਮੇ’ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੀਆ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆ ਨੂੰ ਕਾਬੂ ਕਰਨ ਵਿੱਚ ਥਾਣਾ ਡਵੀਜ਼ਨ ਨੰਬਰ 1 ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ।

ਮਿਤੀ 01.07.2023 ਨੂੰ ਏ.ਐਸ.ਆਈ ਸਾਹਿਬ ਸਿੰਘ 324 ਜੋ ਮਕਸੂਦਾ ਚੋਕ ਜਲੰਧਰ ਮੋਜੂਦ ਸੀ, ਪਾਸ ਮੁੱਖਬਰ ਖਾਸ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਅੰਕੁਸ਼ ਸ਼ਰਮਾ ਉਰਫ ਮੋਨੂੰ ਪੁੱਤਰ ਸ਼੍ਰੀ ਮਨੋਹਰ ਲਾਲ ਵਾਸੀ 379 ਸ਼ਹੀਦ ਭਗਤ ਸਿੰਘ ਕਲੋਨੀ ਜਲੰਧਰ ਅਤੇ ਸੰਦੀਪ ਕੁਮਾਰ ਪੁੱਤਰ ਪੁੰਨਦੇਵ ਸਾਹ ਵਾਸੀ ਸ਼ੰਭੂਟੋਲਾ ਜੈ ਸਿੰਘ ਪੁਰ ਤਰਕੋਲੀਆ ਪੂਰਵ ਚੰਪਾਰਨ ਬਿਹਾਰ ਹਾਲ ਵਾਸੀ ਭਾਟੜਾ ਮੁਹੱਲਾ ਨੇੜੇ ਦੇਵੀ ਤਲਾਬ ਮੰਦਰ ਜਲੰਧਰ ਜੋ ਮੋਟਰਸਾਈਕਲ ਚੋਰੀ ਕਰਨ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਮੋਬਾਇਲ ਫੋਨ ਖੋਹ ਕਰਨ ਦੇ ਆਦੀ ਹਨ। ਜੋ ਇਹ ਚੋਰੀ ਸ਼ੁਦਾ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਜਾਲੀ ਨੰਬਰ ਪੀ.ਬੀ -08-ਸੀ.ਟੀ-8909 ਲਗਾਇਆ ਹੋਇਆ ਹੈ ।ਤੇ ਚੋਰੀ ਕੀਤੇ ਮੋਟਰਸਾਈਕਲ ਹੀਰੋ ਐਚ ਡੀ. ਐਫ ਡੀ ਲੈਕਸ ਜਿਸ ਪਰ ਜਾਅਲੀ ਨੰਬਰ pb63-C1586 ਲਗਾਇਆ ਹੋਇਆ ਹੈ ਤੇ ਚੋਰੀ ਕੀਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਿੰਦਾ ਪਿੰਡ ਤੋਂ ਵੇਰਕਾ ਮਿਲਕ ਪਲਾਂਟ ਸਾਈਡ ਜਲੰਧਰ ਨੂੰ ਆ ਰਿਹਾ ਹੈ ਜੇਕਰ ਹੁਣੇ ਹੀ ਵੇਰਕਾ ਮਿਲਕ ਪਲਾਂਟ ਦੇ ਬਾਹਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਇਹ ਦੋਵੇਂ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ । ਜਿਸਤੇ ਏ ਐਸ ਆਈ ਸਾਹਿਬ ਸਿੰਘ 324 ਨੇ ਸਮੇਤ ਪੁਲਿਸ ਪਾਰਟੀ ਵੇਰਕਾ ਮਿਲਕ ਪਲਾਂਟ ਜਲੰਧਰ ਨਾਕਾਬੰਦੀ ਕਰਕੇ ਉਕਤ ਦੋਸ਼ੀਆਂ ਨੂੰ ਚੋਰੀ ਸੁਧਾ ਮੋਟਰਸਾਈਕਲਾਂ ਸਮੇਤ ਕਾਬੂ ਕਰਕੇ ਉਕਤ ਦੋਵੇਂ ਮੋਟਰਸਾਈਕਲ ਬਰਾਮਦ ਕੀਤੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਸ਼ਾਮਿਲ ਹੋਣ ਸਬੰਧੀ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।