ਸਿੱਖ ਬੱਚਿਆਂ ਨੂੰ ਹੈਲੀਮੇੰਟ ਪਾਉਣ ਲਈ ਮਜਬੂਰ ਕਰਨਾ ਕਿਸੇ ਕੀਮਤ ਤੇ ਬਰਦਾਸ਼ ਨਹੀਂ ਕੀਤਾ ਜਾਵੇਗਾ-ਸਿੱਖ ਤਾਲਮੇਲ ਕਮੇਟੀ ਜਲੰਧਰ।

Sikh-children-to-haliment

166
0

ਪਾਤੜਾਂ (ਪਟਿਆਲੇ) ਦੇ ਪਿੰਡ ਬਨਵਾਲਾ ਦੇ ਇਕ ਗੁਰਸਿੱਖ ਵਿਦਿਆਰਥੀ ਨੂੰ ਹੈਲਮਟ ਨਾ ਪਾਉਣ ਕਰਕੇ ਖੇਡ ਮੁਕਾਬਲੇ ਤੋਂ ਬਾਹਰ ਕਰਨ ਦੇ ਫੈਸਲੇ ਦੀ ਸਿੱਖ ਤਾਲਮੇਲ ਕਮੇਟੀ ਵੱਲੋਂ ਜ਼ੋਰਦਾਰ ਨਿੰਦਿਆ ਕੀਤੀ ਜਾਂਦੀ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ,ਗੁਰਵਿੰਦਰ ਸਿੰਘ ਸਿੱਧੂ,ਗੁਰਦੀਪ ਸਿੰਘ ਲੱਕੀ ਅਤੇ ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕੀ ਇਸ ਗੱਲ ਤੋਂ ਸਾਰਾ ਸੰਸਾਰ ਵਾਕਫ਼ ਹੈ ਕਿ ਸਿੱਖ ਧਰਮ ਵਿੱਚ ਟੋਪੀ ਪਾਉਣੀ ਗੁਨਾਹ ਹੈ ਫਿਰ ਆਏ ਦਿਨ ਕੋਈ ਨਾ ਕੋਈ ਇਸ ਤਰ੍ਹਾਂ ਦਾ ਵਿਵਾਦ ਉੱਠ ਪੈਂਦਾ ਹੈ।ਉਕਤ ਆਗੂਆਂ ਨੇ ਕਿਹਾ ਕੀ ਸਿੱਖ ਬੱਚੇ ਨੂੰ ਹੈਲਮਟ ਨਾ ਪਾਉਣ ਤੇ ਸਕੈਟਿੰਗ ਮੁਕਾਬਲਿਆਂ ਤੋਂ ਬਾਹਰ ਕਰਨ ਵਿਚ ਕਿਤੇ ਨਾ ਕਿਤੇ ਸਿੱਖ ਵਿਰੋਧੀ ਮਾਨਸਿਕਤਾ ਝਲਕਦੀ ਹੈ। ਅਸੀਂ ਸਿੱਖ ਵਿਰੋਧੀ ਤਾਕਤਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿਸੇ ਨੂੰ ਸਿੱਖਾਂ ਜਾਂ ਸਿੱਖਾਂ ਦੇ ਬੱਚਿਆਂ ਨੂੰ ਹੈਲਮਟ ਪਾਉਣ ਲਈ ਮਜਬੂਰ ਨਹੀਂ ਕਰਨ ਦੇਣਾਗੇ। ਅਜਿਹੀ ਹਰਕਤ ਕਰਨ ਵਾਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।ਇਹ ਲੋਕ ਕਦੀ ਸਿੱਖਾਂ ਦੀ ਦਸਤਾਰ ਤੇ ਇਤਰਾਜ਼ ਕਰਦੇ ਹਨ ਅਤੇ ਕਦੀ ਸਿੱਖਾਂ ਦੇ ਬੱਚਿਆਂ ਦੇ ਕੜਾ ਪਾਉਣ ਤੇ ਇਤਰਾਜ਼ ਕਰਦੇ ਹਨ ਅਤੇ ਹੁਣ ਹੈਲਮਟ ਪਾਉਣ ਲਈ ਮਜਬੂਰ ਕਰਨ ਦਾ ਕਿੱਸਾ ਸਾਹਮਣੇ ਆਇਆ ਹੈ।ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇਸ ਸਬੰਧ ਵਿੱਚ ਲੲੈ ਸਟੈਂਡ ਦੀ ਪ੍ਰਸ਼ੰਸਾ ਕਰਦੇ ਹਾਂ ਅਤੇ ਹੋਰ ਵੀ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਿੱਖ ਮਸਲਿਆਂ ਬਾਰੇ ਸਪੱਸ਼ਟ ਸਟੈਂਡ ਲਿਆ ਕਰਨ ਤਾਂ ਹੀ ਅਸੀਂ ਸਿੱਖ ਵਿਰੋਧੀ ਤਾਕਤਾਂ ਦੇ ਮਨਸੂਬੇ ਫ਼ੇਲ ਕਰ ਸਕਦੇ ਹਾਂ ਇਸ ਮੌਕੇ ਤੇ ਹਰਪਾਲ ਸਿੰਘ ਪਾਲੀ ਚੱਢਾ,ਅਮਨਦੀਪ ਸਿੰਘ ਬੱਗਾ,ਪਲਵਿੰਦਰ ਸਿੰਘ ਬਾਬਾ,ਸਨੀ ਓਬਰਾਏ ਤੇ ਹਰਪ੍ਰੀਤ ਸਿੰਘ ਸੋਨੂ ਮਜੂਦ ਸਨ|