ਖੰਨਾ : ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਲੁਧਿਆਣਾ ਦੀ ਇੱਕ ਮੀਟਿੰਗ ਪਰਵੀਨ ਕੁਮਾਰ ਪਿੰਨਾਂ ਉਪ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਖੰਨਾ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ , ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਸੰਜੇ ਸਹਿਗਲ ਕੌਮੀ ਸੀਨੀਅਰ ਮੀਤ ਪ੍ਰਧਾਨ, ਰਾਸ਼ਿਦ ਖਾਨ ਚੈਅਰਮੈਨ ਐਂਟੀ ਕ੍ਰਾਈਮ ਸੈੱਲ, ਸਕੁੰਤਲਾ ਰਾਣੀ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ, ਪੂਜਾ ਰਾਣੀ ਪ੍ਰਧਾਨ ਇਸਤਰੀ ਵਿੰਗ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਕਿਰਨਦੀਪ ਕੌਰ ਗਰੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿੱਚੋ ਨਿਤੀਨ ਕੌਸ਼ਲ ਜੁਆਇੰਟ ਸਕੱਤਰ ਪੰਜਾਬ, ਜਸਵਿੰਦਰ ਸਿੰਘ ਕੌੜੀ ਚੇਅਰਮੈਨ ਸਲਾਹਕਾਰ ਕਮੇਟੀ ਬਲਾਕ ਖੰਨਾ, ਮਨੋਜ ਕੁਮਾਰ (ਗੋਲਡੀ ਸ਼ਰਮਾ) ਉੱਪ ਪ੍ਰਧਾਨ ਬਲਾਕ ਖੰਨਾ, ਸਾਜਨ ਮੈਂਬਰ ਬਲਾਕ ਖੰਨਾ, ਜਸਵਿੰਦਰ ਸਿੰਘ ਮੈਂਬਰ ,ਬੇਅੰਤ ਸਿੰਘ ਨੂੰ ਮੈਂਬਰ ਬਲਾਕ ਖਮਾਣੋਂ ਅਤੇ ਮੋਹਿਤ ਕੁਮਾਰ ਨੂੰ ਮੈਂਬਰ ਬਲਾਕ ਖੰਨਾ ਦਾ ਨਿਯੁਕਤੀ ਪੱਤਰ ਅਤੇ ਸਨਾਖ਼ਤੀ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਰਿਸ਼ਵਤਖੋਰੀ ਆਮ ਦਫਤਰਾਂ ਵਿੱਚ ਘੱਟ ਨਹੀਂ ਰਹੀ ਅਤੇ ਘੱਟਣ ਤੋਂ ਇਲਾਵਾ ਆਮ ਵੱਧਦੀ ਦਿੱਖ ਰਹੀ ਹੈ। ਇਸ ਨੂੰ ਨੱਥ ਪਾਉਣ ਲਈ ਸਰਕਾਰ ਨੂੰ ਕੁਝ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਗਰੀਬ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਵਿੱਚ ਕਿਸੇ ਤਰ੍ਹਾ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਦੇ ਅੰਤ ਵਿਚ ਨਿਤਿਨ ਸ਼ਰਮਾ ਅਤੇ ਗੋਲਡੀ ਸ਼ਰਮਾ ਸਮੇਤ ਸਾਰੇ ਨਵਨਿਯੁਕਤ ਅਹੁਦੇਦਾਰਾਂ ਨੇ ਸੰਸਥਾ ਦੇ ਕੌਮੀ ਪ੍ਰਧਾਨ ਡਾ.ਖੇੜਾ ਨੂੰ ਸਮਾਜ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਕਿਹਾ ਅਤੇ ਸਮਾਜ ਸੇਵੀ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਕੀਤਾ। ਹੋਰਨਾਂ ਤੋਂ ਇਲਾਵਾ ਖੁਸ਼ਮਿੰਦਰ ਕੌਰ, ਮੋਹਨ ਲਾਲ ਸ਼ਾਹੀ, ਵਿਨੀਤ ਕੌਸ਼ਲ, ਰਤਨ ਆਨੰਦ, ਤਰਸੇਮ ਸਿੰਘ ਗਿੱਲ ਮੀਤ ਪ੍ਰਧਾਨ , ਸੁਸ਼ੀਲ ਕੁਮਾਰ, ਜੋਗਿੰਦਰ ਸਿੰਘ ਆਜ਼ਾਦ ਪ੍ਰਧਾਨ ਸਰਕਲ ਪਾਇਲ, ਇੰਦਰਪਾਲ ਸਹਿਗਲ , ਅਨਵਰ ਖ਼ਾਨ, ਰਾਕੇਸ਼ ਸਹਿਗਲ, ਗੌਰਵ ਸਹਿਗਲ, ਕੁਲਦੀਪ ਸਹਿਗਲ,ਤੇਜਿੰਦਰ ਸਿੰਘ, ਮੁਹੰਮਦ ਸਾਦਿਕ ਅਤੇ ਗੁਰਨਾਜ ਕੌਰ ਗਰੇਵਾਲ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।