ਰੁਜਗਾਰ ਨਾ ਮਿਲਣ ਕਰਕੇ ਨੌਜਵਾਨ ਮਜ਼ਬੂਰੀ ਕਾਰਨ ਛੱਡ ਰਹੇ ਦੇਸ਼-ਡਾ.ਖੇੜਾ।

52
0

ਮਨੁੱਖੀ ਅਧਿਕਾਰ ਮੰਚ ਨੇ ਨੌਜਵਾਨਾ ਦੀ ਵੱਧ ਰਹੀ ਬੇਰੁਜ਼ਗਾਰੀ ਕਾਰਨ ਇੱਕ ਅਹਿਮ ਮੀਟਿੰਗ ਪਿੰਡ ਸਵਾੜਾ ਵਿਖੇ ਉਪਰੋਕਤ ਵਿਸ਼ੇ ਤੇ ਵਿਚਾਰਾਂ ਕਰਨ ਲਈ ਸਾਰੋਜ ਬਾਲਾ ਚੇਅਰਪਰਸਨ ਇਸਤਰੀ ਵਿੰਗ ਮੋਹਾਲੀ ਦੀ ਪ੍ਰਧਾਨਗੀ ਹੇਠ ਸੱਦੀ ਗਈ। ਜਿਸ ਵਿਚ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਨੇ ਬੇਰੁਜ਼ਗਾਰੀ ਦੇ ਮੁੱਦੇ ਤੇ ਬੋਲਦਿਆ ਕਿਹਾ ਕਿ ਮਾਪਿਆ ਦੇ ਇੱਕਲੋਤੇ ਪੁੱਤਰ ਵਿਦੇਸ਼ਾਂ ਵੱਲ ਨੂੰ ਰੁਜ਼ਗਾਰ ਦੀ ਭਾਲ ਖਾਤਰ ਖੁਸ਼ੀ ਖੁਸ਼ੀ ਨਹੀਂ ਸਗੋਂ ਮਾਪਿਆ ਨੂੰ ਛੱਡ ਕੇ ਦੁਖੀ ਹੋ ਕੇ ਜਾਂਦੇ ਹਨ। ਕਈ ਮਾਪੇ ਸੰਸਾਰ ਨੂੰ ਅਲਵਿਦਾ ਕਹਿ ਕੇ ਸਦਾ ਲਈ ਬਾਨੀ ਦੁਨੀਆ ਛੱਡ ਕੇ ਚਲੇ ਜਾਂਦੇ ਹਨ ਪ੍ਰੰਤੂ ਉਹਨਾਂ ਦੇ ਬੱਚਿਆ ਨੂੰ ਆਖ਼ਰੀ ਵਾਰ ਉਹਨਾਂ ਦਾ ਮੂੰਹ ਦੇਖਣਾ ਵੀ ਨਸੀਬ ਨਹੀਂ ਹੁੰਦਾ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ, ਪੰਜਾਬ ਵਿਚ ਮਜ਼ਦੂਰੀ ਦੁਕਾਨਦਾਰੀ ਅਤੇ ਨਿੱਜੀ ਕਾਰੋਬਾਰ ਕਰਕੇ ਵੀ ਅਪਣੇ ਪਰਿਵਾਰ ਨੂੰ ਅਤੇ ਮਾਪਿਆ ਨੂੰ ਪਾਲਿਆ ਜਾ ਸਕਦਾ ਹੈ। ਤੁਸੀ ਮਾਪਿਆ ਵਾਸਤੇ ਜਨਮਭੂਮੀ ਤੇ ਰਹਿ ਕੇ ਹੀ ਰੁਜ਼ਗਾਰ ਦੇ ਸੋਮਿਆ ਨੂੰ ਤਲਾਸ਼ ਕਰੋ ਅਤੇ ਆਪਣੇ ਮਾਪਿਆ ਕੋਲ ਰਹਿ ਕੇ ਉਹਨਾਂ ਦੇ ਮਨਸੂਬਿਆਂ ਨੂੰ ਸਾਕਾਰ ਕਰੋ। ਮਾਪੇ ਹਰ ਸਮੇਂ ਤੁਹਾਡੀਆਂ ਦੁਵਾਵਾਂ ਮੰਗਦੇ ਹਨ ਤੁਸੀ ਵੀ ਓਹਨਾਂ ਕੋਲ ਰਹਿ ਕੇ ਬੁਰੇ ਸਮੇਂ ਵਿਚ ਉਹਨਾਂ ਦਾ ਸਹਾਰਾ ਬਣੋ। ਇਸ ਸਮੇਂ ਹੋਰਨਾਂ ਤੋਂ ਇਲਾਵਾਂ ਉਹਨਾਂ ਨਾਲ ਕੋਮੀ ਚੇਅਰਮੈਨ ਬੁੱਧੀਜੀਵੀ ਸੈੱਲ ਰਘਵੀਰ ਸਿੰਘ ਰਾਣਾ, ਕੋਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਮਾਂਡਵੀ ਸਿੰਘ ਚੇਅਰਪਰਸਨ ਇਸਤਰੀ ਵਿੰਗ ਪੰਜਾਬ, ਧਰਮ ਸਿੰਘ ਚੇਅਰਮੈਨ ਬਲਾਕ ਖੇੜਾ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਮੋਹਾਲੀ, ਕੁਲਵੀਰ ਕੋਰ ਚੇਅਰਪਰਸਨ ਬਲਾਕ ਮੋਹਾਲੀ, ਅਮਰਵੀਰ ਵਰਮਾ ਪ੍ਰਧਾਨ ਬਲਾਕ ਖੇੜਾ, ਸੋਨੀਆ ਪ੍ਰਧਾਨ ਇਸਤਰੀ ਵਿੰਗ ਬਲਾਕ ਮੋਹਾਲੀ, ਭਿੰਦਰ ਕੌਰ, ਮੰਜਨਾ ਅਤੇ ਪ੍ਰੀਤ ਕੋਰ ਆਦਿ ਵੀ ਹਾਜ਼ਿਰ ਸਨ।