ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜਾਜ਼, ਜਲਦ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

56
0

ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਪੱਛਮੀ ਗੜਬੜੀ ਦੀ ਦਸਤਕ ਨੇ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਲਿਆਂਦੀ ਹੈ। ਅਪ੍ਰੈਲ ਦੇ ਅਖੀਰ ਤੱਕ ਇੰਨੀ ਗਰਮੀ ਮਹਿਸੂਸ ਨਹੀਂ ਕੀਤੀ ਜਾ ਰਹੀ, ਜਿੰਨੀ ਕਿ ਹੋਣੀ ਚਾਹੀਦੀ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਬੀਤੇ ਦਿਨੀਂ ਹਲਕੀ ਬੂੰਦਾਬਾਦੀ ਹੋਈ ਜਿਸ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।

ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅਗਲੇ 5 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। IMD ਨੇ ਸੂਬੇ ਵਿਚ 1 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। 30 ਅਪ੍ਰੈਲ, 2 ਮਈ ਅਤੇ 4 ਮਈ ਨੂੰ ਇਕ ਤੋਂ ਬਾਅਦ ਇਕ ਨਵੇਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ ਤੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਕਿਤੇ-ਕਿਤੇ ਹਲਕਾ ਮੀਂਹ ਵੀ ਪੈ ਸਕਦਾ ਹੈ।

ਸ਼ੁੱਕਰਵਾਰ ਸ਼ਾਮ ਫਰੀਦਕੋਟ, ਮੋਗਾ ਸਣੇ ਨਾਲ ਲੱਗਦੀ ਕੁਝ ਇਲਾਕਿਆਂ ਵਿਚ ਬੂੰਦਾਬਾਦੀ ਹੋਈ ਤੇ ਕਿਤੇ-ਕਿਤੇ ਬੱਦਲ ਵੀ ਛਾਏ ਰਹੇ। ਪੰਜਾਬ ਵਿਚ ਤਾਪਮਾਨ 390 ਪਾਰ ਹੋ ਗਿਆ ਹੈ। ਪੱਛਮੀ ਗੜਬੜੀ ਬਣਨ ਕਾਰਨ ਪੰਜਾਬ ਵਿਚ 2 ਮਈ ਤੱਕ ਮੀਂਹ ਦੇ ਆਸਾਰ ਬਣ ਚੁੱਕੇ ਹਨ। ਪੰਜਾਬ ‘ਚ ਪਹਿਲਾਂ 30 ਅਪ੍ਰੈਲ ਤੱਕ ਅਲਰਟ ਜਾਰੀ ਕੀਤਾ ਗਿਆ ਸੀ ਪਰ ਹੁਣ ਮੌਸਮ ਵਿਭਾਗ ਨੇ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਨੂੰ ਦੇਖਦੇ ਹੋਏ 1 ਮਈ ਤੱਕ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।