10 ਸਾਲਾਂ ਪਾਲਿਸੀ ਤਹਿਤ ਰੈਗੁਲਰ ਦੀ ਮੰਗ ਕਰ ਰਹੇ ਕੱਚੇ ਅਧਿਆਪਕਾਂ ਨੇ ਵਾਅਦੇ ਤੋ ਮੁਕਰਨ ਅਤੇ ਸੰਗਰੂਰ ਕੀਤੇ ਲਾਠੀਚਾਰਜ ਦੇ ਰੋਸ ਵਜੋ ਫੂਕਿਆ ਮੁੱਖ ਮੰਤਰੀ ਦਾ ਪੁਤਲਾ

53
0

ਮੁੱਖ ਮੰਤਰੀ ਭਗਵੰਤ ਮਾਨ ਵੱਲੋ ਅਧਿਆਪਕ ਦਿਵਸ ਮੌਕੇ 5 ਸਤੰਬਰ 2022 ਨੂੰ ਵਿਖੇ 8736 ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਅਤੇ ਪੰਜਾਬ ਸਮੇਤ ਦੂਜੇ ਰਾਜਾਂ ਵਿੱਚ ਵੀ ‘ਕੱਚੇਅਧਿਆਪਕ ਪੱਕੇ’ ਦੇ ਬੋਰਡ ਲਗਾ ਦਿੱਤੇ ਸੀ ਪਰ ਹੁਣ ਉਕਤ ਪੱਕੇ ਕਰਨ ਦੇ ਵਾਅਦੇ ਤੋ ਉਲਟ ਮਹਿਜ ਤਨਖਾਹ ਚ ਮਾਮੂਲੀ ਵਾਧਾ ਕੀਤਾ ਜਾ ਰਿਹਾ ਹੈ ਜੋ ਕੱਚੇਅਧਿਆਪਕਾਂ ਨੂੰ ਮਨਜੂਰ ਨਹੀ ਹੈ ਉਕਤ ਵਿਚਾਰਾ ਦਾ ਪ੍ਰਗਟਾਵਾ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਜਿਲਾ ਪ੍ਰਧਾਨ ਅਤੇ ਸੂਬਾ ਆਗੂ ਜਗਸੀਰ ਸਿੰਘ ਸੰਧੂ , ਸਟੇਟ ਕਮੇਟੀ ਮੈਬਰ ਸਤਨਾਮ ਸਿੰਘ , ਰਣਜੀਤ ਸਿੰਘ ਨੇ ਪ੍ਰਗਟ ਕੀਤੇ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਬਣਾਈ 10 ਸਾਲਾ ਪਾਲਿਸੀ ਤੋ ਖੁਦ ਹੀ ਮੁੱਕਰ ਕੇ ਸਿਰਫ ਮਾਮੂਲੀ ਮਾਣਭੱਤਾ ਵਧਾ ਕੇ ਸਾਡੇ ਅਕਸ ਨਾਲ ਖਿਲਵਾੜ ਕਰ ਰਹੀ ਹੈ।ਜਿਸ ਦੇ ਰੋਸ ਵਜੋਂ ਸੰਗਰੂਰਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੋ ਥੋੜੀ ਦੂਰ ਪਿੰਡ ਖੁਰਾਣਾ ਵਿਖੇ ਪਾਣੀ ਵਾਲੀ ਟੈਂਕੀ ਤੇ ਸੰਘਰਸ਼ ਸ਼ੁਰੂ ਕੀਤਾ ਹੈ ਅਤੇ ਇੰਦਰਜੀਤ ਸਿੰਘ ਮਾਨਸਾ 13 ਮਈਤੋ ਟੈਂਕੀ ਦੇ ਉੱਪਰ ਬੈਠਾ ਹੈ ਬੀਤੇ ਦਿਨੀ ਸਟੇਟ ਕਮੇਟੀ ਦੀ ਅਗਵਾਈ ਵਿੱਚ ਪੰਜਾਬ ਪੱਧਰ ਤੇ ਰੈਲੀ ਰੱਖੀ ਗਈ ਸੀ ਜਿਸ ਵਿਚ ਕੱਚੇ ਅਧਿਆਪਕ ਮੁੱਖ ਮੰਤਰੀ ਨਿਵਾਸ ਨੂੰ ਸ਼ਾਂਤੀਪੂਰਵਕ ਰੋਸਪ੍ਰਦਰਸ਼ਨ ਕਰਕੇ ਕੀਤਾ ਵਾਅਦਾ ਯਾਦ ਕਰਵਾਉਣ ਲਈ ਜਾ ਰਹੇ ਸੀ ਪਰ ਰਸਤੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੈਰੀਕੇਟ ਲਾ ਕੇ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਬੇਹਿਸਾਬਾ ਲਾਠੀਚਾਰਜ ਕਰਕੇ ਅੰਨੇਵਾਹ ਤਸ਼ੱਸਦ ਕੀਤਾ। ਪ੍ਰਸ਼ਾਸਨ ਵੱਲੋਂ ਕੱਚੇ ਅਧਿਆਪਕਾਂ ਦੀਆਂ ਪੱਗਾਂ ਲਾਹੀਆਂ ਗਈਆ ਅਤੇ ਲੇਡੀਜ਼ ਅਧਿਆਪਕਾਂ ਦੀਆਂ ਚੁੰਨੀਆਂ ਪਾੜੀਆਂ ਗਈਆਂ ਅਤੇ ਸੈਂਕੜੇ ਅਧਿਆਪਕ ਸਮੇਤ ਮਹਿਲਾ ਅਧਿਆਪਕ ਜੇਲਾਂ ਵਿੱਚ ਲਿਜਾਇਆ ਗਿਆ ਤੇ ਮਾਨਸਿਕ ਹਰਾਸ ਵੀ ਕੀਤਾ ਗਿਆ।ਜਿਸ ਦੀ ਯੂਨੀਅਨ ਸਖਤ ਸ਼ਬਦਾਂ ਚ ਨਿੰਦਾ ਕਰਦੀ ਹੈ
ਅਤੇ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਅਤੇ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਸੂਬਾ ਭਰ ਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਜਾ ਰਹੇ ਇਸ ਉਪਰੰਤ ਯੂਨੀਅਨ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਏ.ਡੀ.ਸੀ. ਸੂਰਜ ਕੁਮਾਰ ਨੂੰ ਮੰਗ ਪੱਤਰ ਸੌਂਪਿਆ। ਰੋਸ ਪ੍ਰਦਰਸ਼ਨ ਵਿਚ ਡੀ.ਟੀ.ਐਫ., ਈ.ਟੀ.ਟੀ. ਯੂਨੀਅਨ, 6505 ਅਧਿਆਪਕ ਯੂਨੀਅਨ, ਮਾਸਟਰ ਕੇਡਰ ਯੂਨੀਅਨ, ਲੈਕਚਰਾਰ ਯੂਨੀਅਨ, ਮਜ਼ਦੂਰ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਨੇ ਭਾਰੀ ਗਿਣਤੀ ਵਿਚ ਪਹੁੰਚ ਕੇ ਸਹਿਯੋਗ ਦਿੱਤਾ। ਇਸ ਮੌਕੇ ਹਰਜੀਤ ਸਿੰਘ ਈ.ਟੀ.ਯੂ., ਰਾਜੀਵ ਹਾਂਡਾ, ਜਗਸੀਰ ਸਿੰਘ ਗੌਰਮਿੰਟ ਟੀਚਰ ਯੂਨੀਅਨ, ਅਨਵਰ, ਕਿਸਾਨ ਜਥੇਬੰਦੀਆਂ ਤੋਂ ਗੁਰਮੀਤ ਸਿੰਘ ਘੋੜੇ ਚੱਕ, ਸੰਦੀਪ ਸਹਿਗਲ, ਜਸਵੰਤ ਸੈਣੀ ਈ.ਟੀ.ਟੀ., ਸਰਬਜੀਤ ਸਿੰਘ ਟੁਰਨਾ, ਸੁਰਜੀਤ ਭੁੱਲਰ, ਗੁਰਿੰਦਰ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਨਰਿੰਦਰ ਸਿੰਘ, ਲਖਵੀਰ ਸਿੰਘ, ਜਗਸੀਰ ਉਗੋਕੇ, ਸਰਬਜੀਤ ਸਿੰਘ, ਰਾਜ ਕੁਮਾਰ , ਛਿੰਦਰ ਸਿੰਘ, ਰਮਨ ਦੁੱਗਲ,ਰਣਜੀਤ ਸਿੰਘ, ਪਵਨਜੀਤ ਕੌਰ, ਦਵਿੰਦਰ ਕੌਰ, ਰਜਨੀ, ਹਰਸ਼ਰਨ ਕੌਰ, ਮਨਦੀਪ ਕੌਰ, ਹਰਦੀਪ ਕੌਰ, ਬਲਜਿੰਦਰ ਕੌਰ ਆਦਿ ਆਗੂ ਸ਼ਾਮਿਲ ਹੋਏ। ਫੋਟੋ .. ਰੈਗੁਲਰ ਦੇ ਵਾਅਦੇ ਤੋ ਮੁੱਕਰਨ ਅਤੇ ਸੰਗਰੂਰ ਵਿਖੇ ਕੱਚੇ ਅਧਿਆਪਕਾਂ ਤੇ ਕੀਤੇ ਲਾਠੀ-ਚਾਰਜ ਦੇ ਰੋਸ ਵਜੋ ਮੁੱਖ ਮੰਤਰੀ ਦਾ ਪੁਤਲਾ ਫੂਕਦੇ ਕੱਚੇ ਅਧਿਆਪਕ ਅਤੇ ਰੈਗੁਲਰ ਦੀ ਮੰਗ ਨੂੰ ਲੈ ਮੁੱਖ ਮੰਤਰੀ ਦੇ ਨਾਮ ਏਡੀਸੀ ਨੂੰ ਮੰਗ ਪੱਤਰ ਦਿੰਦੇ ਯੂਨੀਅਨ ਆਗੂ ।