ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਰੋਡ ਦੀ ਖਸਤਾ ਹਾਲਤ ਦੁਰਘਟਨਾਵਾਂ ਨੂੰ ਸੱਦਾ ਦੇ ਰਹੀ ਹੈ – ਰਣਜੀਤ ਰਾਣਾ

55
0

ਜਲੰਧਰ 10 ਜੁਲਾਈ  ਤਿੰਨ ਵਿਧਾਇਕਾਂ ਦੇ ਹਲਕਿਆਂ ਨੂੰ ਟੱਚ ਕਰਨ ਵਾਲੀ ਲੰਮਾ ਪਿੰਡ ਤੋਂ ਜੰਡੂ ਸਿੰਘਾ ਵੱਲ ਜਾਣ ਵਾਲੀ ਸੜਕ ਤੇ ਪਏ ਦੋ-ਦੋ ਫੁੱਟ ਦੇ ਡੂੰਘੇ ਟੋਏ ਬਰਸਾਤੀ ਮੌਸਮ ਕਾਰਣ ਦੁਰਘਟਨਾਵਾਂ ਨੂੰ ਆਏ ਦਿਨ ਸੱਦਾ ਦੇ ਰਹੇ ਹਨ,ਜਿੱਥੇ ਗੱਡੀਆਂ,ਕਾਰਾਂ,ਮੋਟਰਸਾਈਕਲਾਂ ਤੇ ਪੈਦਲ ਤੁਰਨ ਵਾਲਿਆਂ ਦਾ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ।ਤਿੰਨਾਂ ਹਲਕਿਆਂ ਦੇ ਵਿਧਾਇਕਾਂ ਨੂੰ ਟੁੱਟੀਆਂ ਸੜਕਾਂ ਦਿਖਾਈ ਦੇ ਕੇ ਵੀ ਉਹ ਘੇਸਲ ਵੱਟੀ ਪਏ ਹਨ।ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪੰਜਾਬ ਸ. ਰਣਜੀਤ ਸਿੰਘ ਰਾਣਾ ਨੇ ਪ੍ਰੈਸ ਨਾਲ ਸਾਂਝੇ ਕਰਦਿਆਂ ਕਹੇ।ਟੋਇਆ ਵਿੱਚ ਸੜਕਾਂ ‘ਚ ਖੜਾ ਪਾਣੀ ਜਨਤਾ ਲਈ ਮੁਸੀਬਤ ਬਣ ਚੁੱਕਾ ਹੈ।ਇਸ ਰੋਡ ਤੇ ਸ਼ਰਧਾਲੂ ਮਾਤਾ ਚਿੰਤਪੁਰਨੀ,ਧਰਮਸ਼ਾਲਾ ਤੇ ਹੋਰ ਅਨੇਕਾਂ ਸਥਾਨਾਂ ਤੇ ਆਪਣੀ ਸ਼ਰਧਾ ਲੈ ਕੇ ਜਾਂਦੀਆ ਹਨ।ਰਾਣਾ ਨੇ ਕਿਹਾ ਕਿ ਲੰਮਾ ਪਿੰਡ ਚੌਂਕ ਦੁਆਲੇ ਦੀ ਵਸੋਂ ਵਾਲੇ ਮੁਹੱਲੇ ਵੀ ਇਸ ਸਮੱਸਿਆ ਕਾਰਣ ਡਾਡੇ ਪ੍ਰੇਸ਼ਾਨ ਹਨ।ਗੁਰਦਵਾਰਾ ਪਾਤਸ਼ਾਹੀ ਛੇਂਵੀ ਨੂੰ ਜਾਣ ਵਾਲੇ ਰਸਤੇ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਨਾਲ ਭਰੇ ਰਹਿੰਦੇ ਹਨ।ਖੁਸ਼ੀ-ਗਮੀ ਦੇ ਸਮਾਗਮ ‘ਚ ਜਾਣ ਵਾਲੀ ਸੰਗਤ ਗੁਰਦਵਾਰਾ ਸਾਹਿਬ ਤੱਕ ਨਹੀਂ ਪਹੁੰਚ ਸਕਦੀ।ਸੰਗਤਾਂ ‘ਚ ਇਸ ਪ੍ਰਤੀ ਵੱਡਾ ਰੋਸ ਪਾਇਆ ਜਾ ਰਿਹਾ ਹੈ।ਸ. ਰਾਣਾ ਨੇ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਸਭ ਤੋਂ ਹੋਰ ਵੱਡੀ ਸਮੱਸਿਆ ਬਣੀ ਰਹਿੰਦੀ ਹੈ।ਲੰਮਾ ਪਿੰਡ ਹੇਠ ਚੱਲ ਰਹੇ ਡਿਵਾਈਡਰਾਂ ਦੇ ਕੰਮ ਵੀ ਕਿਸੇ ਤਕਨੀਕ ਨਾਲ ਨਹੀਂ ਬਣ ਰਹੇ ਹਨ,ਜਿਨ੍ਹਾਂ ਕਾਰਨ ਵੀ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਆ ਰਹੀ ਹੈ।ਚਾਰੇ ਪਾਸੇ ਡਿਵਾਈਡਰ ਬਣਨ ਨਾਲ ਪਾਣੀ ਚੌਂਕ ਹੇਠਾਂ ਇਕੱਠਾ ਹੋ ਜਾਂਦਾ ਹੈ।ਸਰਕਾਰ ਨੂੰ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਚੁਣਿਆ ਜਾਂਦਾ ਹੈ, ਜਦਕਿ ਵੋਟਾਂ ਲੈਣ ਉਪਰੰਤ ਸਰਕਾਰਾਂ ਕੁੰਭਕਰਨ ਦੀ ਨੀਂਦਰੇ ਸੱੁਤੀਆ ਪਈਆ ਹਨ।ਇਸ ਮੌਕੇ ਉਹਨਾਂ ਨਾਲ ਸਤਿੰਦਰ ਸਿੰਘ ਪੀਤਾ ਸਰਕਲ ਪ੍ਰਧਾਨ ,ਮਹਿੰਦਰ ਸਿੰਘ ਜੰਬਾ,ਜਗਜੀਤ ਸਿੰਘ ਖਾਲਸਾ,ਤਰਨਜੀਤ ਸਿੰਘ ਗੱਗੂ,ਸੁਰਿੰਦਰ ਸਿੰਘ ਰਾਜਾ,ਬਲਦੇਵ ਸਿੰਘ,ਹਰਭਜਨ ਸਿੰਘ,ਲਾਲ ਚੰਦ ਤੇ ਹੋਰ ਇਲਾਕਾ ਨਿਵਾਸੀ ਹਾਜਿਰ ਸਨ।