ਪਟਿਆਲਾ ਜਿਲ੍ਹੇ ਦੇ ਪਿੰਡ ਖੇੜੀ ਵਰਨਾ ’ਚ ਵੀ PRTC ਕੰਡਕਟਰ ਦੇ ਘਰ ’ਚ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਬੀਤੇ ਐਤਵਾਰ ਨੂੰ ਚੰਡੀਗੜ੍ਹ ਦੇ ਸੈਕਟਰ 43 ਤੋਂ PRTC ਦੀ ਬੱਸ ਰਾਹੀਂ ਕੰਡਕਟਰ ਜਗਸੀਰ ਸਿੰਘ ਮਨਾਲੀ ਲਈ ਰਵਾਨਾ ਹੋਇਆ ਸੀ।
ਇਸ ਮੌਕੇ ਜਾਣਕਾਰੀ ਪ੍ਰਾਪਤ ਹੋਈ ਕਿ ਜਗਸੀਰ ਸਿੰਘ ਦੇ 2 ਧੀਆਂ ਅਤੇ 1 ਪੁੱਤਰ ਹੈ। ਇਸ ਤੋਂ ਇਲਾਵਾ ਉਹ 3 ਭੈਣਾਂ ਦਾ ਇਕਲੌਤਾ ਭਰਾ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਇੱਕਲਾ ਜਗਸੀਰ ਹੀ ਮਾਪਿਆਂ ਦਾ ਕਮਾਊ ਪੁੱਤ ਸੀ, ਉਸਦੀ ਆਮਦਨ ਨਾਲ ਹੀ ਘਰ ਦਾ ਗੁਜ਼ਾਰਾ ਚਲਦਾ ਸੀ
ਪਿੰਡ ਵਾਲੇ ਵੀ ਦੁਆਵਾ ਕਰ ਰਹੇ ਹਨ ਕਿ ਜਗਸੀਰ ਸਿੰਘ ਸੁੱਖੀਸਾਂਦੀ ਘਰ ਪਰਤ ਆਏ। ਜਿਸ ਨਾਲ ਕਿ ਪਿਛਲੇ ਹਫ਼ਤੇ ਤੋਂ ਸੰਪਰਕ ਨਹੀਂ ਹੋ ਸਕਿਆ ਹੈ। ਦੱਸ ਦੇਈਏ ਕਿ PRTC ਦੇ ਡਰਾਈਵਰ ਸਤਿਗੁਰ ਸਿੰਘ ਦੀ ਲਾਸ਼ ਬੱਸ ’ਚੋਂ ਹੀ ਬਰਾਮਦ ਹੋ ਚੁੱਕੀ ਹੈ। ਜਦਕਿ ਕੰਡਕਟਰ ਸਣੇ ਕੁਲ 8 ਸਵਾਰੀਆਂ ਹਾਲੇ ਵੀ ਲਾਪਤਾ ਹਨ।
ਦੱਸ ਦੇਈਏ ਕਿ PRTC ਦੀ ਬੱਸ ਜਿਸ ਦਾ ਨੰਬਰ PB 65BB-4893 ਹੈ, ਇਸ ਦੇ ਕੰਡਕਟਰ ਨਾਲ ਸੰਪਰਕ ਨਹੀਂ ਹੋ ਪਾਇਆ ਹੈ। ਜਿਸ ਕਾਰਨ ਪੰਜਾਬ ਰੋਡਵੇਜ਼ ਵਲੋਂ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ ਤਾਂ ਜੋ ਕੋਈ ਜਾਣਕਾਰੀ ਹਾਸਲ ਹੋ ਸਕੇ।