ਵਿਆਹ ਦਾ ਇਹ VIDEO ਵੇਖ ਲਾੜੀ ਦੀ ਹਰਕਤ ‘ਤੇ ਲੋਕ ਕੋਸ ਰਹੇ ਹਨ ਤੇ ਲਾੜੇ ਦੇ ਸਬਰ ਦੀ ਤਰੀਫ ਕਰ ਰਹੇ ਹਨ…

77
0

ਪਹਿਲੇ ਸਮਿਆਂ ਵਿਚ ਵਿਆਹ-ਸ਼ਾਦੀਆਂ ਬਹੁਤ ਸ਼ਰਮ ਅਤੇ ਲਿਹਾਜ਼ ਵਾਲੇ ਮਾਹੌਲ ਵਿਚ ਹੁੰਦੀਆਂ ਸਨ। ਵਿਆਹ ਤੋਂ ਪਹਿਲਾਂ ਲਾੜੀ ਦਾ ਮੂੰਹ ਕੋਈ ਨਹੀਂ ਦੇਖ ਸਕਦਾ ਸੀ। ਸ਼ਰਮੀਲੀ ਦੁਲਹਨ ਆਪਣੇ ਰਿਸ਼ਤੇਦਾਰਾਂ ਦੇ ਕਹਿਣ ‘ਤੇ ਪਰਦੇ ਹੇਠੋਂ ਸਾਰੀਆਂ ਰਸਮਾਂ ਨਿਭਾਉਂਦੀ ਸੀ। ਪਰ ਸਮੇਂ ਦੇ ਨਾਲ ਇਹ ਰਿਵਾਜ ਬਹੁਤ ਬਦਲ ਗਏ ਹਨ।

ਸੋਸ਼ਲ ਮੀਡੀਆ ਉਤੇ ਵਿਆਹ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ‘ਚ ਲਾੜੀ ਨੇ ਜੋ ਕੀਤਾ, ਉਸ ਨੇ ਲਾੜੇ ਪੱਖ ਲੋਕਾਂ ਨੂੰ ਹੈਰਾਨ ਕਰ ਦਿੱਤਾ। ਦਰਅਸਲ, ਜੈਮਾਲਾ ਵੇਲੇ ਲਾੜੀ ਨੇ ਸਟੇਜ ‘ਤੇ ਹੀ ਲਾੜੇ ਨੂੰ ਸ਼ਰੇਆਮ Kiss ਕੀਤਾ।

ਵਾਇਰਲ ਹੋ ਰਹੀ ਵੀਡੀਓ ਵਿਚ ਲਾੜਾ ਅਤੇ ਲਾੜੀ ਦੋਵਾਂ ਦੇ ਹੱਥਾਂ ਵਿੱਚ ਮਾਲਾ ਹੈ। ਪਹਿਲਾਂ ਦੁਲਹਨ ਦੀ ਵਾਰੀ ਸੀ, ਪਰ ਜਿਵੇਂ ਹੀ ਉਸ ਨੂੰ ਮਾਲਾ ਪਾਉਣ ਲਈ ਕਿਹਾ ਗਿਆ, ਉਸ ਨੇ ਝੱਟ ਲਾੜੇ ਦੀ ਗੱਲ੍ਹ ਨੂੰ ਚੁੰਮ ਲਿਆ। ਇਸ ਤੋਂ ਬਾਅਦ ਲਾੜੇ ਦਾ ਦੋਸਤ ਉਸ ਨੂੰ ਵੀ ਅਜਿਹਾ ਹੀ ਕਰਨ ਦੀ ਜਿਦ ਕਰਦੇ ਰਹੇ।

https://www.instagram.com/reel/CtnFQalO1hy/?utm_source=ig_web_copy_link

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਇਸ ‘ਤੇ ਕਈ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ। ਇਕ ਵਿਅਕਤੀ ਨੇ ਲਿਖਿਆ ਕਿ ਇਹ ਨਵਾਂ ਫੈਸ਼ਨ ਹੈ।