ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆ ਨੂੰ ਪੁਲਿਸ ਨੇ ਕੀਤਾ ਕਾਬੂ

74
0

ਪ੍ਰੈਸ ਨੋਟ

ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ ਅਤੇ ADCP-1 ਸਾਹਿਬ ਜਲੰਧਰ ਸ. ਕੰਵਲਪ੍ਰੀਤ ਸਿੰਘ PPS, ACP ਨਾਰਥ ਸ. ਦਮਨਬੀਰ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੀਆ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆ ਨੂੰ ਕਾਬੂ ਕਰਨ ਵਿੱਚ ਥਾਣਾ ਡਵੀਜ਼ਨ ਨੰਬਰ 1 ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ।

ਮਿਤੀ 01.07.2023 ਨੂੰ ਏ.ਐਸ.ਆਈ ਸਾਹਿਬ ਸਿੰਘ 324 ਜੋ ਮਕਸੂਦਾ ਚੋਕ ਜਲੰਧਰ ਮੋਜੂਦ ਸੀ, ਪਾਸ ਮੁੱਖਬਰ ਖਾਸ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਅੰਕੁਸ਼ ਸ਼ਰਮਾ ਉਰਫ ਮੋਨੂੰ ਪੁੱਤਰ ਸ਼੍ਰੀ ਮਨੋਹਰ ਲਾਲ ਵਾਸੀ 379 ਸ਼ਹੀਦ ਭਗਤ ਸਿੰਘ ਕਲੋਨੀ ਜਲੰਧਰ ਅਤੇ ਸੰਦੀਪ ਕੁਮਾਰ ਪੁੱਤਰ ਪੁੰਨਦੇਵ ਸਾਹ ਵਾਸੀ ਸ਼ੰਭੂਟੋਲਾ ਜੈ ਸਿੰਘ ਪੁਰ ਤਰਕੋਲੀਆ ਪੂਰਵ ਚੰਪਾਰਨ ਬਿਹਾਰ ਹਾਲ ਵਾਸੀ ਭਾਟੜਾ ਮੁਹੱਲਾ ਨੇੜੇ ਦੇਵੀ ਤਲਾਬ ਮੰਦਰ ਜਲੰਧਰ ਜੋ ਮੋਟਰਸਾਈਕਲ ਚੋਰੀ ਕਰਨ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਮੋਬਾਇਲ ਫੋਨ ਖੋਹ ਕਰਨ ਦੇ ਆਦੀ ਹਨ। ਜੋ ਇਹ ਚੋਰੀ ਸ਼ੁਦਾ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਪਰ ਜਾਅਲੀ ਨੰਬਰ ਪੀ.ਬੀ-08-ਸੀ.ਟੀ-8909 ਲਗਾਇਆ ਹੋਇਆ ਹੈ।ਤੇ ਚੋਰੀ ਕੀਤੇ ਮੋਟਰਸਾਇਕਲ ਹੀਰੋ ਐਚ ਡੀ.ਐਫ ਡੀਲੈਕਸ ਜਿਸ ਪਰ ਜਾਅਲੀ ਨੰਬਰ PB63-C1586 ਲਗਾਇਆ ਹੋਇਆ ਹੈ ਤੇ ਚੋਰੀ ਕੀਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਿੰਦਾ ਪਿੰਡ ਤੋ ਵੇਰਕਾ ਮਿਲਕ ਪਲਾਟ ਸਾਈਡ ਜਲੰਧਰ ਨੂੰ ਆ ਰਿਹਾ ਹੈ ਜੇਕਰ ਹੁਣੇ ਹੀ ਵੇਰਕਾ ਮਿਲਕ ਪਲਾਂਟ ਦੇ ਬਾਹਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾ ਇਹ ਦੋਵੇਂ ਚੋਰੀਸੁਦਾ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਏ.ਐਸ.ਆਈ ਸਾਹਿਬ ਸਿੰਘ 324ਨੇ ਸਮੇਤ ਪੁਲਿਸ ਪਾਰਟੀ ਵੇਰਕਾ ਮਿਲਕ ਪਲਾਟ ਜਲੰਧਰ ਨਾਕਾਬੰਦੀ ਕਰਕੇ ਉਕਤ ਦੋਸ਼ੀਆਨ ਨੂੰ ਚੋਰੀ ਸੁਦਾ ਮੋਟਰਸਾਈਕਲਾ ਸਮੇਤ ਕਾਬੂ ਕਰਕੇ ਉਕਤ ਦੋਵੇ ਮੋਟਰਸਾਈਕਲ ਬਰਾਮਦ ਕੀਤੇ।ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਚੋਰੀ ਦੀਆ ਵਾਰਦਾਤਾਂ ਵਿੱਚ ਸ਼ਾਮਲ ਹੋਣ ਸਬੰਧੀ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।