ਐਕਸਪ੍ਰੈਸਵੇਅ ‘ਤੇ ਜਾਨਲੇਵਾ ਸਟੰਟ, ਖਤਰਨਾਕ ਵੀਡੀਓ ਦੇਖ ਪੁਲਿਸ ਨੇ ਦੋਵਾਂ ਨੂੰ ਕੀਤਾ ਗ੍ਰਿਫਤਾਰ

101
0

ਕਰਨਾਟਕ ਵਿਚ ਐਕਸਪ੍ਰੈੱਸ ਵੇਅ ਉਤੇ ਖਤਰਨਾਕ ਸਟੰਟ ਕਰਨਾ ਮਹਿੰਗਾ ਪੈ ਗਿਆ। ਪੁਲਿਸ ਨੇ ਵੀਰਵਾਰ ਨੂੰ ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ‘ਤੇ ਦੋ ਲੋਕਾਂ ਨੂੰ ਕਥਿਤ ਤੌਰ ‘ਤੇ ਆਪਣੀ ਬਾਈਕ ਨਾਲ ਸਟੰਟ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹ ਵੀਡੀਓ ਘੱਟੋ-ਘੱਟ 5-6 ਮਹੀਨੇ ਪੁਰਾਣੇ ਹਨ।

ਕਰਨਾਟਕ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਟ੍ਰੈਫਿਕ ਅਤੇ ਸੁਰੱਖਿਆ) ਆਲੋਕ ਕੁਮਾਰ ਨੇ ਟਵੀਟ ਕੀਤਾ, ”ਐਕਸਪ੍ਰੈੱਸਵੇਅ ‘ਤੇ ਇਕ ਲੜਕੀ ਨਾਲ ਘੁੰਮ ਰਹੇ ਇਕ ਵਿਅਕਤੀ ਨੂੰ ਰਾਮਨਗਰ ਜ਼ਿਲਾ ਪੁਲਿਸ ਨੇ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ।

ਉਸ ਵਿਰੁੱਧ ਵੱਖ-ਵੱਖ ਦੋਸ਼ਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਵੀਡੀਓ 5-6 ਮਹੀਨੇ ਪੁਰਾਣੇ ਹਨ। ਐਸ.ਪੀ ਰਾਮਨਗਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ। ਬੁੱਧਵਾਰ ਨੂੰ ਥਰਡ ਆਈ ਨਾਮ ਦਾ ਇੱਕ ਚੈਨਲ ਚਲਾਉਣ ਵਾਲੇ ਇੱਕ ਯੂਟਿਊਬਰ ਨੇ ਸਟੰਟ ਦੀ ਇੱਕ ਵੀਡੀਓ ਸਾਂਝੀ ਕੀਤੀ।