ਮਹਿਤਪੁਰ (ਮਨੋਜ਼ ਚੋਪੜਾ) ।। ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।।ਜੇ.ਡੀ.ਸੈਂਟਰਲg ਸਕੂਲ ਦੇ ਸੰਸਥਾਪਕ ਚੇਅਰਮੈਨ ਸਵਰਗਵਾਸੀ ਸ.ਰਵੀਪਾਲ ਸਿੰਘ ਜੀ ਨੂੰ ਯਾਦ ਕਰਦਿਆਂ ਮੌਜੂਦਾ ਚੇਅਰਮੈਨ ਸਰਦਾਰ ਸਿਮਰਜੀਤ ਸਿੰਘ ਜੀ ਨੇ ਵਿਦਿਆਰਥੀਆ ਨੂੰ ਧਰਤੀ ਮਾਂ ਦੀ ਮਹਾਨਤਾ ਦੱਸਦੇ ਹੋਏ ਧਰਤੀ ਬਚਾਓ ਅਤੇ ਪਾਣੀ ਬਚਾਓ ਬਾਰੇ ਪੇ੍ਰਿਤ ਕੀਤਾ। ਵਿਦਿਆਰਥੀਆ ਵੱਲੋਂ ਕਵਿਤਾ ,ਭਾਸ਼ਣ ਦਿੱਤੇ ਗਏ ਅਤੇ ਵੱਖ ਵੱਖ ਗਤੀਵਿਧੀਆਂ ਰਾਹੀਂ ਧਰਤੀ ਮਾਂ ਦੀ ਸਿਫ਼ਤ ਕੀਤੀ ਗਈ।
ਛੋਟੇ ਬੱਚਿਆਂ ਵੱਲੋਂ ਧਰਤੀ ਦੀ ਉਪਜ ਫਲ ਸਬਜ਼ੀਆਂ ਦੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਮੈਡਮ ਰੰਜਨਾ ਰਾਏ ਜੀ ਨੇ ਧਰਤੀ ਨੂੰ ਸਭ ਤੋਂ ਵਧੀਆਂ ਰਹਿਣਯੋਗ ਥਾਂ ਦੱਸਿਆ ਅਤੇ ਆਪਣੀ ਦੇਖ -ਰੇਖ ਹੇਠ ਸਾਰੀਆਂ ਗਤੀਵਿਧੀਆ ਕਰਵਾਈਆਂ।