ਜਲੰਧਰ 21 ਅਕਤੂਬਰ ( ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵਲੋਂ ਹਰਜਾਪ ਸਿੰਘ ਸੰਘਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਜਲੰਧਰ ਦੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਲਗਾਏ ਜਾਣ ਤੇ ਅੱਜ ਜ਼ਿਲ੍ਹਾ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਵਲੋਂ ਹਰਜਾਪ ਸਿੰਘ ਸੰਘਾ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕਰਦਿਆਂ ਸ੍ਰ ਸੰਘਾ ਨੂੰ ਵਧਾਈ ਦਿੱਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ੍ਰ ਬਾਦਲ ਨੇ ਸ੍ਰ ਸੰਘਾ ਨੂੰ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੀ ਜ਼ੁਮੇਵਾਰੀ ਸੋਂਪ ਕੇ ਸ਼ਲਾਘਾਯੋਗ ਕੰਮ ਕੀਤਾ ਹੈ।ਇਸ ਨਾਲ ਇਲਾਕੇ ਦੇ ਆਗੂਆਂ ਤੇ ਵਰਕਰਾਂ ਦਾ ਹਾਈਕਮਾਂਡ ‘ਚ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ।
ਇਸ ਮੌਕੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਨਵ ਨਿਯੁਕਤ ਇੰਚਾਰਜ ਹਰਜਾਪ ਸਿੰਘ ਸੰਘਾ ਦੇ ਮਾਤਾ ਜੀ ਤੇ ਇਸਤਰੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਗੁਰਦੇਵ ਕੌਰ ਸੰਘਾ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਬੀਤੇ ਸਮੇਂ ਅਕਾਲੀ ਦਲ ਛੱਡ ਕੇ ਗਏ ਸੁਭਾਸ਼ ਸੋਂਧੀ ਵਲੋਂ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਲਗਾਏ ਜਾਣ ਤੇ ਹਰਜਾਪ ਸਿੰਘ ਸੰਘਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਕੁਲਵੰਤ ਸਿੰਘ ਮੰਨਣ ਤੋਂ ਇਲਾਵਾ ਇਲਾਕੇ ਦੇ ਸਾਰੇ ਅਕਾਲੀ ਆਗੂ ਸਹਿਬਾਨ, ਵਰਕਰਾਂ ਤੇ ਹੋਰ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਿਯੁਕਤੀ ਨਾਲ ਮੇਰੇ ਉਪਰ ਜੋ ਭਰੋਸਾ ਜਤਾਇਆ ਗਿਆ ਹੈ ਉਸ ਤੇ ਖਰਾ ਉਤਰਨ ਲਈ ਹਰ ਸੰਭਵ ਯਤਨ ਕਰਾਂਗਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਆਉਣ ਵਾਲੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਅਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਅੱਜ ਤੋਂ ਹੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਹਲਕਾ ਜਲੰਧਰ ਛਾਉਣੀ ਦੇ ਆਗੂਆਂ ਤੇ ਵਰਕਰਾਂ ਨੇ ਸ੍ਰ ਸੰਘਾ ਨੂੰ ਵਧਾਈ ਦਿੱਤੀ ਤੇ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ।
ਇਸ ਮੌਕੇ ਵਿਧਾਨ ਸਭਾ ਹਲਕਾ ਸੈਂਟਰਲ ਦੇ ਇੰਚਾਰਜ ਇਕਬਾਲ ਸਿੰਘ ਢੀਂਡਸਾ, ਰਣਜੀਤ ਸਿੰਘ ਰਾਣਾ, ਗੁਰਦੀਪ ਸਿੰਘ ਰਾਵੀ, ਪ੍ਰਮਿੰਦਰ ਸਿੰਘ ਭਿੰਦਾ, ਚਰਨਜੀਵ ਸਿੰਘ ਲਾਲੀ, ਮਨਿੰਦਰ ਪਾਲ ਸਿੰਘ ਗੁੰਬਰ, ਕੁਲਵਿੰਦਰ ਸਿੰਘ ਚੀਮਾ,ਭਜਨ ਲਾਲ ਚੋਪੜਾ, ਰਵਿੰਦਰ ਸਿੰਘ ਸਵੀਟੀ, ਸਤਿੰਦਰ ਸਿੰਘ ਪੀਤਾ,ਹਾਜੀ ਆਬਿਦ ਹਸਨ ਸਲਮਾਨੀ,ਅਮਰਜੀਤ ਸਿੰਘ ਬਸਰਾ, ਦਲਵਿੰਦਰ ਸਿੰਘ ਬੜਿੰਗ, ਰਜੇਸ਼ ਬਿੱਟੂ ਗੜ੍ਹਾ, ਮੋਹਨ ਸਿੰਘ ਛਿੰਦੀ, ਬਾਬਾ ਸੁਖਜਿੰਦਰ ਸਿੰਘ ਜਮਸ਼ੇਰ, ਰਾਜਵੰਤ ਸਿੰਘ ਸੁੱਖਾ, ਕੁਲਵੰਤ ਸਿੰਘ ਨਿਹੰਗ,ਪ੍ਰੀਤਮ ਸਿੰਘ ਖਾਲਸਾ ਮਿੱਠੂ ਬਸਤੀ, ਜਗਦੀਸ਼ ਸਿੰਘ ਕਾਲਾ, ਗੁਰਪ੍ਰੀਤ ਸਿੰਘ ਸਚਦੇਵਾ, ਚਰਨਜੀਤ ਸਿੰਘ ਲੁਬਾਣਾ, ਜਸਵੰਤ ਸਿੰਘ ਫੱਤੇਵਾਲੀ, ਕੁਲਵੰਤ ਸਿੰਘ ਠੇਠੀ, ਅਵਤਾਰ ਸਿੰਘ ਸੰਤ ਨਗਰ, ਅਮਰਜੀਤ ਸਿੰਘ ਬਜਾਜ, ਹਰਬੰਸ ਸਿੰਘ ਮੰਡ,ਮੋਹਨ ਸਿੰਘ ਫੱਤੇਵਾਲੀ, ਗੁਰਜੀਤ ਸਿੰਘ ਸੰਤ ਨਗਰ, ਪ੍ਰਮਿੰਦਰ ਸਿੰਘ ਸੰਤ ਨਗਰ, ਪ੍ਰਮਿੰਦਰ ਸਿੰਘ ਪ੍ਰਤਾਪਪੁਰਾ, ਰਮਿੰਦਰ ਸਿੰਘ ਸ਼ਿਬੂ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਪ੍ਰਦੀਪ ਸਿੰਘ ਵਿੱਕੀ, ਸੰਦੀਪ ਸਿੰਘ ਫੁੱਲ, ਪਰਵਿੰਦਰ ਸਿੰਘ ਭਾਟੀਆ, ਮਨਪ੍ਰੀਤ ਸਿੰਘ,ਨਥੈਲੀਅਨ ਜੀਤਾ, ਭੂਸ਼ਨ ਭੱਟੀ, ਜਥੇਦਾਰ ਸ਼ਮਿੰਦਰ ਸਿੰਘ, ਸੁਖਬੀਰ ਸਿੰਘ ਜਮਸ਼ੇਰ, ਇੰਦਰਪਾਲ ਸਿੰਘ ਬੜਿੰਗ, ਸਰਬਜੀਤ ਸਿੰਘ ਸਹਿਗਲ, ਅਵਤਾਰ ਸਿੰਘ ਨਿਹੰਗ, ਅਮਰਜੀਤ ਸਿੰਘ ਨਿਹੰਗ, ਕਰਨਬੀਰ ਸਿੰਘ ਨਿਹੰਗ ਆਦਿ ਹਾਜ਼ਰ ਸਨ।
ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਤੇ ਦਿਹਾਤੀ ਵਲੋਂ ਹਰਜਾਪ ਸਿੰਘ ਸੰਘਾ ਨੂੰ ਕੀਤਾ ਸਨਮਾਨਿਤ
District-Akali-Dal-Jalandhar-Sh