ਨਵੇਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਤਾਜਪੋਸ਼ੀ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਗੈਰ ਹਜ਼ਾਰ

44
0

ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਦੀ ਤਾਜਮੋਸ਼ੀ ਦੇ ਮੌਕੇ ਤੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੈਰ ਹਾਜ਼ਰੀ ਚਰਚਾ ਦਾ ਵਿਸ਼ਾ ਰਹੀ । ਸੁਨੀਲ ਜਾਖੜ ਦੀ ਤਾਜਪੋਸ਼ੀ ਤੇ ਮੌਕੇ ਤੇ ਭਾਜਪਾ ਦੇ ਸਾਰੇ ਨੇਤਾ ਹਾਜਰ ਸਨ ਪਰ ਅਸ਼ਵਨੀ ਸ਼ਰਮਾ ਨਜਰ ਨਹੀਂ ਆਏ । ਭਾਜਪਾ ਦੇ ਇਕ ਉੱਚ ਲੀਡਰ ਦਾ ਕਹਿਣਾ ਸੀ ਜਦੋ ਅਕਸਰ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਹੁੰਦੀ ਹੈ ਤਾਂ ਸਾਬਕਾ ਪ੍ਰਧਾਨ ਮੌਜੂਦ ਰਹਿੰਦੇ ਹਨ ਅਤੇ ਨਵੇਂ ਪ੍ਰਧਾਨ ਦਾ ਸਵਾਗਤ ਕਰਦੇ ਹਨ ।
ਇਸ ਸਮਾਗਮ ਵਿਚ ਇਕ ਦੇਖਣ ਨੂੰ ਮਿਲਿਆ ਕੇ ਸਟੇਜ ਤੇ ਉਪਰ ਭਾਜਪਾ ਦੇ ਕਈ ਸਾਬਕਾ ਮੰਤਰੀਆਂ ਤੇ ਸਾਬਕਾ ਪ੍ਰਧਾਨ ਨੂੰ ਜਗਾ ਨਹੀਂ ਦਿੱਤੀ ਗਈ । ਸਾਬਕਾ ਮੰਤਰੀ ਤੇ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਮਾਸਟਰ ਮੋਹਨ ਲਾਲ , ਤੀਕਸ਼ਨ ਸੂਦ , ਸੁਰਜੀਤ ਕੁਮਾਰ ਜਿਆਣੀ ਨੂੰ ਸਟੇਜ ਤੇ ਜਗ੍ਹਾ ਨਹੀਂ ਦਿਤੀ ਗਈ ਜਦੋ ਕੇ ਕਾਂਗਰਸ ਤੋਂ ਭਾਜਪਾ ਚ ਗਏ ਨੇਤਾਵਾਂ ਨੂੰ ਸਟੇਜ ਤੇ ਬਿਠਾਇਆ ਗਿਆ ਸੀ । ਕਈ ਸਾਬਕਾ ਮੰਤਰੀ ਤਾਂ ਭਾਰੀ ਇਕੱਠ ਹੋਣ ਕਾਰਨ ਬਾਹਰ ਹੀ ਖੜ੍ਹੇ ਰਹੇ ।
ਅਸ਼ਵਨੀ ਸ਼ਰਮਾ ਦੇ ਗੈਰ ਹਾਜਰ ਹੋਣ ਦੀ ਜਿਵੇ ਹੀ ਭਾਜਪਾ ਦੇ ਅੰਦਰ ਚਰਚਾ ਸ਼ੁਰੂ ਹੋਈ ਤਾਂ ਅਸ਼ਵਨੀ ਸ਼ਰਮਾ ਨੂੰ ਟਵੀਟ ਕਰਕੇ ਸਫਾਈ ਦੇਣੀ ਪਾਈ । ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਕ ਜਾਖੜ ਨੂੰ ਅਹੁਦਾ ਸੰਭਾਲਣ ‘ਤੇ ਹਾਰਦਿਕ ਵਧਾਈ । ਸਿਹਤ ਖ਼ਰਾਬ ਹੋਣ ਦੇ ਕਾਰਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਿਆ ਇਸ ਗੱਲ ਦਾ ਮੈਨੂੰ ਖੇਦ ਹੈ । ਉਮੀਦ ਕਰਦਾ ਹਾਂ ਕਿ ਤੁਹਾਡਾ ਅਨੁਭਵ ਪਾਰਟੀ ਨੂੰ ਨਵੀਂ ਸੇਧ ਦਵੇਗਾ।