AAP’ ਦੇ ਰਾਜ ’ਚ ਲੋਕ ਸੜਕਾਂ ’ਤੇ ਝੋਨਾ ਲਾਉਣ ਨੂੰ ਮਜ਼ਬੂਰ – ਭੁਲੇਵਾਲ

114
0

ਗੜ੍ਹਸ਼ੰਕਰ ’ਚ ਪਹਿਲੀ ਬਰਸਾਤ ਦੌਰਾਨ ਹੀ ਗੜ੍ਹਸ਼ੰਕਰ-ਨੰਗਲ ਰੋਡ ਛੱਪੜ ਦੇ ਰੂਪ ਧਾਰਨ ਕਰ ਚੁੱਕੀ ਹੈ। ਜਿਸਦੇ ਚੱਲਦਿਆਂ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲ ਆਪਣੇ ਸਮਰਥਕਾਂ ਸਣੇ ਸੜਕ ਜੋ ਛੱਪੜ ’ਚ ਬਦਲ ਗਈ ਹੈ ’ਤੇ ਝੋਨਾ ਲਾਉਣ ਪਹੁੰਚੇ।

ਇਸ ਮੌਕੇ ਸਾਬਕਾ ਵਿਧਾਇਕ ਭੁਲੇਵਾਲ ਨੇ ਕਿਹਾ ਕਿ ਅਸੀਂ ਝੋਨਾ ਲਗਾਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਭੁਲੇਵਾਲ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਡੇਢ ਸਾਲ ਬੀਤ ਜਾਣ ਤੇ ਬਾਬਜੂਦ ਗੜ੍ਹਸ਼ੰਕਰ ਨੰਗਲ ਰੋਡ ਮੁੱਖ ਸੜਕ ਜਿਹੜੀ ਕਿ ਪੰਜਾਬ ਨੂੰ ਹਿਮਾਚਲ ਨੂੰ ਜੋੜਦੀ ਹੈ ਜਿਸਨੂੰ ਦੇਖਕੇ ਅੱਜ ਬਦਲਾਅ ਨਜ਼ਰ ਨਹੀਂ ਆ ਰਿਹਾ ਹੈ। ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਗੜ੍ਹਸ਼ੰਕਰ ਦੇ ਵਿਧਾਇਕ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਗੜ੍ਹਸ਼ੰਕਰ ਨੰਗਲ ਰੋਡ ਸੜਕ ਦੀ ਮਾੜੀ ਹਾਲਤ ਕਾਰਨ ਕੀਮਤੀ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਸਾਰ ਕਿਉਂ ਨਹੀਂ ਲਈ ਗਈ, ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਪੀੜਿਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਦੇਵੇ।

ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਸ਼ਹਿਰ ਗੜ੍ਹਸ਼ੰਕਰ ਵਿੱਚ ਸੀਵਰੇਜ ਦਾ ਪ੍ਰੋਜੈਕਟ ਮਨਜੂਰ ਕਰਵਾਕੇ ਕੰਮ ਸ਼ੁਰੂ ਕਰਵਾਇਆ ਸੀ ਪਰ ਸਰਕਾਰ ਬਦਲਣ ਦੇ ਨਾਲ ਇਸ ਦਾ ਮੁਕੰਮਲ ਨਹੀਂ ਕਰਵਾ ਸਕੀ। ਸੁਰਿੰਦਰ ਸਿੰਘ ਭੁਲੇਵਾਲ ਰਾਠਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠ ਦਾ ਸਹਾਰਾ ਲੈ ਰਹੇ ਹਨ ਅਤੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਨ੍ਹਾਂ ਤੋਂ ਪਿਛੇ ਹੱਟ ਰਹੇ ਹਨ।