ਬੱਲੇ ਉਏ ਭਲਵਾਨਾਂ ਹਲਕੇ ਚ ਲਿਆ ਦਿੱਤੀ ਆਮ ਆਦਮੀ ਪਾਰਟੀ ਦੀ ਹਨੇਰੀ ਹਰ ਪਾਸੇ ਕਰਤੀ ਝਾੜੂ ਝਾੜੂ

67
0

ਮਹਿਤਪੁਰ 23 ਅਪ੍ਰੈਲ (ਮਨੋਜ਼ ਚੋਪੜਾ) ਇੰਟਰਨੈਸ਼ਨਲ ਕਬੱਡੀ ਖਿਡਾਰੀ ਆਪ ਆਗੂ ਪਿੰਦਰ ਪੰਡੋਰੀ ਵੱਲੋਂ ਆਪਣੀ ਟੀਮ ਨਾਲ ਹਲਕੇ ਦੇ ਪਿੰਡ ਜਿੰਨਾ ਵਿੱਚ ਤਲਵੰਡੀ ਮਾਧੋ ਤੇ ਕਾਕੜਾ ਵਿੱਚ ਆਮ ਆਦਮੀ ਪਾਰਟੀ ਦੇ ਜਲੰਧਰ ਤੋ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ। ਮੀਟਿੰਗ ਦੌਰਾਨ ਨੋਜਵਾਨਾਂ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਪੰਡੋਰੀ ਉਨਾਂ ਦੇ ਨਾਲ ਚਟਾਨ ਵਾਂਗ ਖੜੇ ਰਹਿਣ ਦਾ ਭਰੋਸਾ ਦਿੱਤਾ। ਪੰਡੋਰੀ ਵੱਲੋਂ ਨੋਜਵਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨਾਲ ਵਾਅਦਾ ਕੀਤਾ ਕਿ ਉਹ ਇੱਕ ਖਿਡਾਰੀ ਹਨ ਅਤੇ ਹਮੇਸ਼ਾ ਹੀ ਨੋਜਵਾਨਾਂ ਨੂੰ ਕਬੱਡੀ ਦੀ ਕੋਚਿੰਗ ਦੇਣ ਦੇ ਨਾਲ-ਨਾਲ ਹੋਰ ਸਾਰੀਆਂ ਸਹੂਲਤਾਂ ਦੇਣ ਲਈ ਪੂਰੀ ਮਹਿਨਤ ਕਰਦੇ ਹਨ । ਹੁਣ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਕੇ ਨੋਜਵਾਨਾਂ ਲਾਈ ਰੁਜ਼ਗਾਰ , ਖੇਡਣ ਵਾਲੇ ਨੋਜਵਾਨਾਂ ਲਾਈ ਮੁਫ਼ਤ ਕੋਚਿੰਗ ਸੈਂਟਰ ਤੇ ਖੇਡ ਸਟੇਡੀਅਮ ਬਣਾਉਣ ਲਈ ਅਪੀਲ ਕਰਨਗੇ।

ਉਨਾਂ ਕਿਹਾ ਕਿ ਉਹਨਾ ਦਾ ਰਾਜਨੀਤੀ ਵਿੱਚ ਆਉਣ ਦਾ ਮਕਸਦ ਸ਼ੋਹਰਤ ਹਾਸਲ ਕਰਨਾ ਨਹੀਂ ਕੇਵਲ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਕੇ ਉਨਾਂ ਦੀ ਸੇਵਾ ਕਰਨਾ, ਨੋਜਵਾਨਾਂ ਲਾਈ ਨੋਕਰੀਆਂ ਦੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ।ਇਹ ਸਭ ਕਰਨ ਲਈ ਮੈਨੂੰ ਹਲਕੇ ਦੇ ਹਰੇਕ ਬੱਚੇ,ਬੁੱਢੇ, ਜਵਾਨਾਂ ਦੇ ਸਾਥ ਦੀ ਲੋੜ ਹੈ। ਉਹਨਾਂ ਕਿਹਾ ਸੂਬੇ ਅੰਦਰ ਜਿੰਨਾ ਵਿਕਾਸ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਕੀਤਾ ਹੈ ਉਨਾਂ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ। ਉਹਨਾਂ ਕਿਹਾ ਇਹ ਪਾਰਟੀ ਆਮ ਆਦਮੀ ਦੀ ਹੈ ਜੋ ਆਮ ਲੋਕਾਂ ਦੇ ਦੁੱਖ-ਸੁੱਖ ਸਮਝਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਮਨੀ ਚੋਣਾਂ ਵਿੱਚ ਆਪ ਦਾ ਸਾਥ ਦੇਣ ਤਾਂ ਜੋ ਆਮ ਆਦਮੀ ਦੀ ਅਵਾਜ਼ ਪੂਰੇ ਦੇਸ਼ ਵਿਚ ਗੂੰਜ ਸਕੇ। ਇਸ ਮੌਕੇ ਕਿਸ਼ਨ ਕੁਮਾਰ ਬਿੱਟੂ,ਮੈਡਮ ਕਮਲਜੀਤ ਕੌਰ, ਸਰਪੰਚ ਪਰਬਤ ਸਿੰਘ, ਤੇ ਮੰਗੇ ਭਲਵਾਨ ਨੇ ਵੀ ਸੰਬੋਧਨ ਕੀਤਾ ਅਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।