ਘੋਰ ਕਲਯੁੱਗ! 13 ਸਾਲਾ ਨਾਬਾਲਗ ਨਸ਼ੇੜੀ ਨੇ 6 ਸਾਲਾ ਮਾਸੂਮ ਦਾ ਕੀਤਾ ਕਤਲ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

55
0

ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਇਕ 13 ਸਾਲਾ ਨਸ਼ੇੜੀ ਨੇ 6 ਸਾਲ ਦੇ ਬੱਚੇ ਨੂੰ ਗਾਲ੍ਹਾਂ ਕੱਢਣ ਅਤੇ ਛੇੜਛਾੜ ਕਰਨ ‘ਤੇ ਇੱਟ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੋਸ਼ੀ ਨਾਬਾਲਗ ਨੂੰ ਗ੍ਰਿਫਤਾਰ ਕਰਕੇ ਰਾਮਪੁਰ ਦੇ ਜੁਵੇਨਾਈਲ ਹੋਮ ‘ਚ ਭੇਜ ਦਿੱਤਾ ਹੈ।

ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਹ ਘਟਨਾ ਜਵਾਲਾ ਨਗਰ ਥਾਣਾ ਸਿਵਲ ਲਾਈਨ ਦੀ ਹੈ। ਕਤਲ ਕੀਤੇ ਗਏ ਛੇ ਸਾਲਾ ਬੱਚੇ ਦਾ ਪਿਤਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਇੰਜੀਨੀਅਰ ਹੈ। ਦੱਸਿਆ ਗਿਆ ਕਿ ਗੁਆਂਢ ‘ਚ ਰਹਿਣ ਵਾਲੇ 13 ਸਾਲਾ ਨਸ਼ੇੜੀ ਨਾਬਾਲਗ ਨੇ ਉਸ ਦੇ ਸਿਰ ‘ਤੇ ਅਤੇ ਮੂੰਹ ‘ਤੇ 20 ਤੋਂ ਵੱਧ ਵਾਰ ਇੱਟ ਨਾਲ ਵਾਰ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

‘ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਅਨੁਸਾਰ ਪੁਲਿਸ ਨੂੰ ਸ਼ਾਮ ਨੂੰ ਬੱਚੇ ਦੀ ਲਾਸ਼ NH-87 ਨੇੜੇ ਇੱਕ ਉਸਾਰੀ ਅਧੀਨ ਥਾਂ ਤੋਂ ਮਿਲੀ। ਉਸ ਦੀਆਂ ਅੱਖਾਂ ਕੱਢੀਆਂ ਹੋਈਆਂ ਸਨ ਅਤੇ ਕੱਪੜੇ ਗਾਇਬ ਸਨ। ਯੁਗ ਯਾਦਵ ਨਾਂ ਦਾ ਇਹ 6 ਸਾਲਾ ਲੜਕਾ ਆਪਣੇ ਪਿਤਾ ਲਈ ਜਨਮ ਦਿਨ ਮੌਕੇ ਚਾਕਲੇਟ ਖਰੀਦਣ ਲਈ ਸਵੇਰੇ 10 ਵਜੇ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਉਹ ਇੰਜੀਨੀਅਰ ਯੋਗੇਂਦਰ ਯਾਦਵ ਦਾ ਇਕਲੌਤਾ ਪੁੱਤਰ ਸੀ, ਜੋ ਰਾਮਪੁਰ ਵਿੱਚ ਇੱਕ ਫਰਮ ਲਈ ਮੋਬਾਈਲ ਟਾਵਰ ਲਗਾਉਣ ਦਾ ਕੰਮ ਕਰਦਾ ਹੈ। ਯੋਗੇਂਦਰ ਨੇ ਸ਼ਨੀਵਾਰ ਨੂੰ ਕੰਮ ਤੋਂ ਇੱਕ ਦਿਨ ਦੀ ਛੁੱਟੀ ਲਈ ਸੀ। ਆਪਣੇ ਪੁੱਤਰ ਦਾ ਪਤਾ ਨਾ ਲੱਗਣ ’ਤੇ ਉਸ ਨੇ ਦੁਪਹਿਰ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਸ਼ਾਮ 5.30 ਵਜੇ ਪੁਲਿਸ ਨੂੰ ਯੁਗ ਦੀ ਲਾਸ਼ ਮਿਲੀ।

ਮੁੱਢਲੀ ਜਾਂਚ ਤੋਂ ਬਾਅਦ, ਪੁਲਿਸ ਨੇ ਉਸ ਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਨਾਬਾਲਗ ‘ਤੇ ਧਿਆਨ ਕੇਂਦਰਿਤ ਕੀਤਾ ਅਤੇ ਉਸਨੂੰ ‘ਨਸ਼ੇ ਦਾ ਆਦੀ’ ਪਾਇਆ। ਰਾਮਪੁਰ ਦੇ ਏਐਸਪੀ ਸੰਸਾਰ ਸਿੰਘ ਨੇ ਦੱਸਿਆ ਕਿ ਕਤਲ ਵਿੱਚ ਵਰਤਿਆ ਗਿਆ ਹਥਿਆਰ ਅਤੇ ਲੜਕੇ ਦੇ ਗਾਇਬ ਕੱਪੜੇ ਦੋਵੇਂ ਮਿਲ ਗਏ ਹਨ। ਦੋਸ਼ੀ ਸਕੂਲ ਛੱਡ ਚੁੱਕਿਆ ਹੈ ਅਤੇ ਨਸ਼ੇ ਦਾ ਆਦੀ ਬਣਨ ਗਿਆ ਹੈ। ਦੱਸ ਦਈਏ ਕਿ ਦੋਸ਼ੀ ਨੇ ਨਸ਼ੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਉਸ ਨੇ ਇਹ ਵੀ ਕਿਹਾ ਕਿ ਯੁਗ ਉਸ ਦਾ ਮਜ਼ਾਕ ਉਡਾ ਰਿਹਾ ਸੀ ਅਤੇ ਇਸੇ ਲਈ ਉਸ ਨੇ ਇਹ ਕਤਲ ਕੀਤਾ ਹੈ। ਏਐਸਪੀ ਸਿੰਘ ਨੇ ਦੱਸਿਆ ਕਿ ‘ਮੁਲਜ਼ਮ ਆਪਣੀ ਮਾਂ ਨਾਲ ਰਹਿੰਦਾ ਹੈ ਅਤੇ ਹਾਲ ਹੀ ‘ਚ ਉਸ ਨੇ ਨਸ਼ਾ ਖਰੀਦਣ ਲਈ ਸਾਈਕਲ ਚੋਰੀ ਕੀਤਾ ਸੀ।’

ਏਐਸਪੀ ਸਿੰਘ ਨੇ ਦੱਸਿਆ ਕਿ ‘ਉਸ ‘ਤੇ ਕੁਝ ਲੋਕਾਂ ਨੇ ਪੱਥਰਾਂ ਨਾਲ ਹਮਲਾ ਵੀ ਕੀਤਾ ਸੀ ਅਤੇ ਉਸ ਦੀ ਮਾਂ ਨੇ 112 ਪੁਲਿਸ ਹੈਲਪਲਾਈਨ ‘ਤੇ ਕਾਲ ਕਰਕੇ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਅਸੀਂ ਉਸ ‘ਤੇ ਆਈਪੀਸੀ ਦੀਆਂ ਧਾਰਾਵਾਂ 302 ਅਤੇ 201 ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਉਸ ਨੂੰ ਬਾਲ ਘਰ ਭੇਜ ਦਿੱਤਾ।