ਜਲੰਧਰ ਦੇ ਜੈਮਲ ਨਗਰ ਮੁਸਲਿਮ ਕਲੋਨੀ ਚ ਦੇਰ ਰਾਤ ਗੱਡੀ ਪਿੱਛੇ ਕਰਨ ਨੂੰ ਲੈ ਹੋਇਆ ਵੱਡਾ ਝਗੜਾ ਤੁਹਾਨੂੰ ਦਸ ਦਈਏ ਕਿ ਹਮਲਾ ਕੋਈ ਆਮ ਆਦਮੀ ਦੇ ਘਰ ਤੇ ਨਹੀਂ ਬਲਕਿ ਲੰਬੇ ਸਮੇ ਤੋਂ ਮੀਡਿਆ ਚ ਕੰਮ ਕਰਦੇ ਸੁਖਦੇਵ ਸਿੰਘ ਦੇ ਘਰ ਹੋਇਆ ਹੈ ਜਾਣਕਾਰੀ ਦਿੰਦੇ ਸੁਖਦੇਵ ਸਿੰਘ ਨੇ ਦਸਿਆ ਕਿ ਉਸਦੇ ਮੁਹੱਲੇ ਦੇ ਹੀ 2 ਨੌਜਵਾਨ ਸਰਵਣ ਕੁਮਾਰ ਅਤੇ ਵਿਜੇ ਕੁਮਾਰ ਅਤੇ ਉਸਦੇ ਸਾਥੀਆਂ ਨੇ ਮਿਲਕੇ ਗੱਡੀ ਪਿੱਛੇ ਕਰਨ ਨੂੰ ਲੈ ਜਾਣ ਭੁੱਜ ਕੇ ਉਸਦੇ ਘਰ ਉਪਰ ਹੰਮਲਾ ਕੀਤਾ ਘਟਨਾ ਸਾਰੀ ਘਰ ਲਗੇ CCTV ਕੈਮਰੇ ਚ ਕੈਦ ਹੋਈ ਹੈ cctv ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨ ਘਰ ਉਪਰ ਹਮਲਾ ਕਰਦੇ ਨਜ਼ਰ ਆ ਰਹੇ ਹਨ ਇਨਾ ਹੀ ਨਹੀਂ ਜਦੋ ਸੁਖਦੇਵ ਸਿੰਘ ਦੇ ਗਵਾਂਢੀ ਰੋਹਿਤ ਸ਼ਰਮਾ ਨੇ ਵੀ ਨੌਜਵਾਨਾਂ ਨੂੰ ਹਮਲਾ ਕਰਨ ਤੋਂ ਰੋਕਿਆ ਤਾ ਉਸਦੇ ਘਰ ਉਪਰ ਵੀ ਇਹਨਾਂ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਸਰਵਣ ਕੁਮਾਰ ਸੁਖਦੇਵ ਦੇ ਘਰ ਸਾਹਮਣੇ ਪੈਂਦੇ ਪਲਾਟ ਚ ਚਿੱਟਾ ਵੇਚਣ ਅਤੇ ਲਾਉਣ ਦਾ ਕੰਮ ਸ਼ਰੇਆਮ ਕਰਦਾ ਹੈ ਜਿਸਨੂੰ ਲੈ ਸੁਖਦੇਵ ਨੇ ਕਈ ਵਾਰ ਸਰਵਣ ਕੁਮਾਰ ਨੂੰ ਅਤੇ ਉਸਦੇ ਘਰਦਿਆਂ ਨੂੰ ਸਮਝਾਇਆ ਵੀ ਪਰ ਉਹ ਹਰ ਵਾਰ ਲੜਨ ਦੀਆ ਗੱਲਾਂ ਕਰਦਾ ਸੀ ਪਹਿਲਾ ਵੀ ਇਸ ਅਪਰ 2 ਮੁਕਦਮੇ ਨਸ਼ੇ ਦੇ ਹੀ ਚੱਲ ਰਹੇ ਨੇ ਜਿਸਨੂੰ ਲੈ ਦੇਰ ਰਾਤ ਉਸਨੇ ਮੌਕਾ ਦੇਖ ਮੇਰੇ ਘਰ ਪਰਿਵਾਰ ਤੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ ਪੁਲਿਸ ਅੱਗੇ ਮੇਰੀ ਇਹੀਓ ਮੰਗ ਹੈ ਕਿ ਸਰਵਣ ਅਤੇ ਉਸਦੇ ਸਾਥੀਆਂ ਤੇ ਸਖ਼ਤ ਤੋਂ ਸਖ਼ਤ ਕਰਵਾਹੀ ਕੀਤੀ ਜਾਵੇ