ਕੰਨਿਆ ਸਕੂਲ ਚ ਸਮਰ ਕੈਂਪ ਨਿਰਵਿਘਨ ਜਾਰੀ , ਬੱਚਿਆਂ ਦਾ ਨੈਤਿਕ ਪੱਧਰ ਉੱਚਾ ਚੁੱਕਣ ਦੀ ਕੋਸ਼ਿਸ਼

55
0

ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਅਤੇ ਪ੍ਰਿੰਸੀਪਲ ਰਾਜੇਸ਼ ਮਹਿਤਾ ਦੀ ਸਰਪ੍ਰਸਤੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਬੱਚਿਆਂ ਦਾ ਨੈਤਿਕ ਪੱਧਰ ਉੱਚਾ ਚੁੱਕਣ ਹਿਤ ਲਗਾਇਆ ਗਿਆ ਸਮਰ ਕੈਂਪ ਦਾ ਨਿਰਵਿਘਨ ਜਾਰੀ ਹੈ।

ਜਾਣਕਾਰੀ ਦਿੰਦਿਆ ਸਕੂਲ ਗਾਈਡੈਸ ਕੌਂਸਲਰ ਪ੍ਰਿਤਪਾਲ ਕੌਰ ਸਿੱਧੂ ਨੇ ਦੱਸਿਆ ਕਿ ਅੱਜ ਦੂਜੇ ਦਿਨ ਕੈਂਪ ਵਿਚ ਖੇਡ ਖੇਡ ਵਿਚ ਵਿਦਿਆਰਥੀਆਂ ਦਾ ਬੈਧਿਕ ਪੱਧਰ ਉੱਚਾ ਚੁੱਕਣਾ, ਸਹਿਤ ਸੰਭਾਲ, ਗਣਿਤ, ਕਲਚਰਲ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਸਮਰ ਕੈਂਪ ਦੇ ਕੋਆਰਡੀਨੇਟਰ ਮਨਜੀਤ ਭੱਲਾ ਨੇ ਦੱਸਿਆ ਕਿ ਇਹਨਾ ਕੈਂਪਾਂ ਦਾ ਮੁੱਖ ਮਕਸਦ ਅਧਿਆਪਕ ਮਾਪਿਆਂ ਚ ਤਾਲਮੇਲ ਵਧਾਉਣਾ, ਬੱਚਿਆਂ ਅੰਦਰ ਮੌਲਿਕ ਕਦਰਾਂ ਕੀਮਤਾਂ ਉੱਚਾ ਚੁੱਕਣਾ, ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਤੇ ਪਕੜ ਮਜ਼ਬੂਤ ਕਰਨਾ ਅਤੇ ਵਾਤਾਵਰਨ ਪ੍ਰਤੀ ਸੁਚੇਤ ਕਰਨਾ ਹੈ। ਸਮਰ ਕੈਂਪ ਦੌਰਾਨ ਬੱਚਿਆਂ ਸਿਖਿਅਤ ਹੋਣ ਦੇ ਨਾਲ ਨਾਲ ਅਨੰਦ ਮਾਣ ਰਹੇ ਹਨ।

ਇਸ ਮੌਕੇ ‘ਤੇ ਅਮਨਪ੍ਰੀਤ ਤਲਵਾੜ, ਮਧੂ ਨੰਦਾ, ਅਮਰਪ੍ਰੀਤ ਕੌਰ, ਗੀਤੂ ਬਾਲਾ, ਰਜਨੀ ਬਾਲਾ, ਵਰਿੰਦਰ ਕੌਰ, ਗੁਰਜੀਤ ਕੌਰ, ਮੋਨਿਕਾ ਕੱਕੜ, ਤਰਸੇਮ ਅਰਮਾਨ, ਸੀਮਾ ਗਰਗ, ਵਿਜੇ ਕੁਮਾਰ, ਪਰਮਿੰਦਰ ਕੌਰ ਆਦਿ ਅਧਿਆਪਕ ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।