PSEB ਨੇ ਐਲਾਨਿਆ 8ਵੀਂ ਕਲਾਸ ਦਾ ਨਤੀਜਾ, ਲੜਕੀਆਂ ਨੇ ਮਾਰੀ ਬਾਜ਼ੀ, 98.01 ਫੀਸਦੀ ਰਿਹਾ ਰਿਜ਼ਲਟ

61
0

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਸਾਲ ਦਾ ਨਤੀਜਾ 98.01 ਫੀਸਦੀ ਰਿਹਾ। ਲੜਕੀਆਂ ਨੇ ਬਾਜ਼ੀ ਮਾਰੀ ਹੈ।

ਪਹਿਲੀਆਂ ਤਿੰਨ ਪੁਜ਼ੀਸ਼ਨਾਂ ‘ਤੇ ਲੜਕੀਆਂ ਆਈਆਂ ਹਨ। ਲਵਪ੍ਰੀਤ ਕੌਰ ਬੁਢਲਾਡਾ ਨੇ 600 ਵਿਚੋਂ 600 ਅੰਕ ਹਾਸਲ ਕਰਕੇ ਪਹਿਲਾ ਸਥਾਨ, ਗੁਰਅੰਕਿਤ ਕੌਰ ਬੁਢਲਾਡਾ ਨੇ 600 ਵਿਚੋਂ 600 ਅੰਕ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ । ਇਸੇ ਤਰ੍ਹਾਂ ਲੁਧਿਆਣਾ ਦੀ ਸੁਮਨਪ੍ਰੀਤ ਕੌਰ ਨੇ 600 ਵਿਚੋਂ 598 ਅੰਕ ਹਾਸਲ ਕੀਤੇ ਹਨ।