ਦਸਤਾਰਬੰਦੀ ਤੋਂ ਅੱਤਵਾਦੀ ਪੰਨੂ ਤੇ ਖੰਡਾ ਦੇ ਸੰਪਰਕ ‘ਚ ਸੀ ਅੰਮ੍ਰਿਤਪਾਲ, ਪੁੱਛਗਿੱਛ ਦੌਰਾਨ ਕੀਤੇ ਵੱਡੇ ਖੁਲਾਸੇ

54
0

ਜਲੰਧਰ। ( ਸ਼ਿਵਨਾਥ ਸ਼ਿੱਬੂ ) : ਖਾਲਿਸਤਾਨੀ ਸਮੱਰਥਕ ਅੰਮ੍ਰਿਤਪਾਲ ਸਿੰਘ ਨੂੰ ਬਕਾਇਦਾ ਆਈਐਸਆਈ ਨੇ ਪੰਜਾਬ ਵਿਚ ਟਰੇਨਿੰਗ ਦੇ ਕੇ ਭੇਜਿਆ ਸੀ। ਪੰਜਾਬ ਵਿਚ ਆ ਕੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਦੇ ਤੌਰ ਉੱਤੇ ਦਸਤਾਰਬੰਦੀ ਤੋਂ ਬਾਅਦ ਹੀ ਉਹ ਲਗਾਤਾਰ ਅੱਤਵਾਦੀਆਂ ਦੇ ਸੰਪਰਕ ਵਿਚ ਸੀ। ਇਹਨਾਂ ਵਿਚ ਖਾਸ ਤੌਰ ਉੱਤੇ ਅਮਰੀਕਾ ਵਿਚ ਬੈਠੇ ਸੰਗਠਨ ਸਿੱਖ ਫਾਰ ਜਸਟਿਸ ਦੇ ਮੁਖੀ ਅੱਤਵਾਦੀ ਗੁਰਪਤਵੰਤ ਪੰਨੂ ਤੇ ਕੈਨੇਡਾ ਵਿਚ ਬੈਠੇ ਖਾਲਿਸਤਾਨੀ ਸਮੱਰਥਕ ਅਵਤਾਰ ਸਿੰਘ ਖੰਡਾ ਦੇ ਸੰਪਰਕ ਵਿਚ ਰਹਿਣ ਦੀ ਗੱਲ ਪੁੱਛਗਿੱਛ ਦੌਰਾਨ ਅੰਮ੍ਰਿਤਪਾਲ ਨੇ ਸਵੀਕਾਰ ਕਰ ਲਈ ਹੈ। ਪੰਨੂ ਤੇ ਖੰਡਾ ਨੇ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ੀ ਫੰਡਿੰਗ ਲਈ ਹੋਰ ਦੇਸ਼ਾਂ ਵਿਚ ਰਹਿ ਰਹੇ ਕੁਝ ਹੋਰ ਲੋਕਾਂ ਨਾਲ ਸੰਪਰਕ ਕਰਨ ਲਈ ਵੀ ਕਿਹਾ ਸੀ। ਪੰਜਾਬ ਵਿਚ ਵੀ ਅੰਮ੍ਰਿਤਸਰ ਤੇ ਤਰਨਤਾਰਨ ਸਣੇ 7 ਜ਼ਿਲ੍ਹਿਆ ਲਈ ਉਸ ਨੂੰ ਵਿਦੇਸ਼ਾਂ ਤੋਂ ਫੰਡਿੰਗ ਆ ਰਹੀ ਸੀ ਤੇ ਉਸ ਨੇ ਇਸ ਲਈ ਆਪਣੀ ਅਲਗ ਤੋਂ ਫੋਰਸ ਤਿਆਰ ਕੀਤੀ ਸੀ। ਆਉਣ ਵਾਲੇ ਦਿਨਾਂ ਵਿਚ ਅੰਮ੍ਰਿਤਪਾਲ ਕਈ ਹੋਰ ਵੱਡੇ ਖੁਲਾਸੇ ਐਨਆਈਏ ਦੀ ਪੁੱਛਗਿੱਛ ਦੇ ਦੌਰਾਨ ਕਰ ਸਕਦਾ ਹੈ।