ਸਿੱਖਾਂ ਦੇ ਹੱਕਾਂ ਲਈ ਘੱਟ ਗਿਣਤੀ ਕਮਿਸ਼ਨ ਤੇ ਸਰਕਾਰ ਦਾ ਬੂਹਾ ਖੜਕਾਵੇਗੀ ਫੈਡਰੇਸ਼ਨ ਗਰੇਵਾਲ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਨ ‘ਚ ਰੁਕਾਵਟ ਸਿੱਖ ਨਸਲਕੁਸ਼ੀ ਵਰਗਾ ਅਜੰਡਾ : ਭਾਈ ਗਰੇਵਾਲ/ਖਾਲਸਾ

170
0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਮਿੰਨੀ ਪਾਰਲੀਮੈਂਟ ਹੈ, ਜਿਸ ਨੂੰ ਤੋੜਨ ਕਮਜ਼ੋਰ ਕਰਨ ਅਤੇ ਕਾਬਜ਼ ਹੋਣ ਦੀਆਂ ਚਾਲਾਂ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਆਰੰਭੀਆਂ ਗਈਆਂ ਹਨ। ਅਜੋਕੇ ਸਮੇਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਵੋਟ ਪ੍ਰਕਿਰਿਆ ‘ਚ ਵਾਰ-ਵਾਰ ਬਦਲਾ ਤੇ ਪੇਚੇਦਗੀਆਂ ਦਾ ਮਾਮਲਾ ਦੇਖਣ ‘ਚ ਆ ਰਿਹਾ ਹੈ। ਇਸ ਮਾਮਲੇ ਦੇ ਪਿੱਛੇ ਸਿੱਖ ਨਸਲਕੁਸ਼ੀ ਵਰਗੀ ਅਜੰਡਾ ਕੰਮ ਕਰ ਰਿਹਾ ਹੈ, ਜਿਸ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਕਿਸੇ ਵੀ ਹਾਲਾਤ ‘ਚ ਸਫ਼ਲ ਨਹੀਂ ਹੋਣ ਦੇਵੇਗੀ। ਇਸ ਮਾਮਲੇ ‘ਚ ਫੈਡਰੇਸ਼ਨ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਕੇਂਦਰਿਤ ਕਰਨ ਅਤੇ ਸਿੱਖਾਂ ਦੀ ਸੰਸਥਾ ਨੂੰ ਤੋੜਨ ਦੇ ਮਾਮਲੇ ਖਿਲਾਫ ਦੇਸ਼ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਕੇਂਦਰ ਸਰਕਾਰ ਦਾ ਬੂਹਾ ਖੜਕਾਉਣ ਜਾ ਰਹੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਥੀਆਂ ਵੱਲੋਂ ਜਲੰਧਰ ਵਿਖੇ ਇੱਕ ਪ੍ਰੈਸ ਮਿਲਣੀ ਸਮੇਂ ਕੀਤਾ ਗਿਆ। ਭਾਈ ਗਰੇਵਾਲ ਅਤੇ ਖਾਲਸਾ ਜੀ ਨੇ ਸਪਸ਼ਟ ਕੀਤਾ ਕਿ ਕਾਂਗਰਸ ਤੋਂ ਬਾਅਦ ਮੌਜੂਦਾ ਸਰਕਾਰਾਂ ਸਿੱਖਾਂ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਤੋੜਨ ਅਤੇ ਕਾਬਜ਼ ਹੋਣ ਦੇ ਫਾਰਮੂਲੇ ਤੇ ਕੰਮ ਕਰ ਰਹੀਆਂ ਹਨ । ਪੰਜਾਬ ਦੀ ਮੌਜੂਦਾ ਸਰਕਾਰ ਦਿੱਲੀ ਦਾ ਹੱਥ ਥੋਕਾ ਬਣ ਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਨ ‘ਚ ਅੜਿਕੇ ਡਾਹ ਰਹੀ ਹੈ ਤਾਂ ਕਿ ਘੱਟ ਬੋਲਣਾ ਵੋਟਾਂ ਬਣਨ ਦੇ ਸੰਸਥਾ ਦੀ ਪ੍ਰਮਾਣਿਕਤਾ ਨੂੰ ਖਤਮ ਕੀਤਾ ਜਾ ਸਕੇ। ਸੂਬੇ ‘ਚ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਪਹੁੰਚ ਕਰਨ ਦੇ ਬਾਵਜੂਦ ਵੀ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਫੈਡਰੇਸ਼ਨ ਸਿੱਖਾਂ ਦੀਆਂ ਸੰਸਥਾਵਾਂ ਦੀ ਮਜ਼ਬੂਤੀ ਅਤੇ ਰਾਖੀ ਕਰਨ ਲਈ ਵਚਨਵੱਧ ਹੈ। ਇਸ ਸਬੰਧੀ ਦੇਸ਼ ਦੇ ਘੱਟ ਗਿਣਤੀ ਕਮਿਸ਼ਨ ਕੋਲ ਇਸ ਮਾਮਲੇ ਨੂੰ ਉਠਾਉਣ ਅਤੇ ਕੇਂਦਰ ਸਰਕਾਰ ਨੂੰ ਅਜਿਹੇ ਸਿੱਖ ਮਾਰੂ ਏਜੰਡੇ ਤੋਂ ਉਤਪੰਨ ਸਥਿਤੀ ਬਾਰੇ ਜਾਣੂ ਕਰਵਾਉਣ ਲਈ ਪਹੁੰਚ ਕਰਨ ਜਾ ਰਹੀ ਹੈ। ਉਨਾਂ ਸਮੁੱਚੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਸਿੱਖ ਸੰਸਥਾ ਦੀ ਮਜਬੂਤੀ ਲਈ ਅੱਗੇ ਆਉਣ ਤਾਂ ਕਿ ਇਸ ਮਹਾਨ ਸੇਵਾ ਲਈ ਸਮੁਚਾ ਸਿੱਖ ਜਗਤ ਸਿੱਖ ਸੰਗਤ ਦੀ ਸ਼ਮੂਲੀਅਤ ਕਰਵਾਈ ਜਾ ਸਕੇ । ਇਸ ਸਮੇਂ ਉਨਾਂ ਦੇ ਨਾਲ ਫੈਡਰੇਸ਼ਨ ਆਗੂ ਪਰਮਜੀਤ ਸਿੰਘ ਧਰਮਸਿੰਘ ਵਾਲਾ, ਦਿਲਬਾਗ ਸਿੰਘ ਵਿਰਕ, ਗੁਰਬਖਸ਼ ਸਿੰਘ ਸੇਖੋਂ, ਮੋਹਣ ਸਿੰਘ ਰੋਪੜ, ਹਿੰਮਤ ਸਿੰਘ ਰਾਜਾ, ਕੁਲਜੀਤ ਸਿੰਘ ਧੰਜਲ, ਰਾਜਪਾਲ ਸਿੰਘ ਜਲੰਧਰ, ਹਰਦੀਪ ਸਿੰਘ ਕੋਟ ਰਾਂਝਾ, ਹਰਬਖਸ਼ੀਸ਼ ਸਿੰਘ ਚੱਕ, ਸਰਦੂਲ ਸਿੰਘ ਫਗਵਾੜਾ ਤੇ ਮਧੂਪਾਲ ਸਿੰਘ ਗੋਗਾ ਆਦਿ ਹਾਜ਼ਰ ਸਨ।

 

 

 

 

 

 

” ਅੱਜ ਸਮੂਹ ਦੁਆਬਾ ਇਲਾਕਾ ਤੇ ਹੋਰ ਵੱਖ ਵੱਖ ਪਿੰਡਾਂ ਸ਼ਹਿਰਾਂ ਗੜਸੰਕਰ ਬੰਗਾ,ਨਵਾਂ ਸ਼ਹਿਰ,ਫਿਲੌਰ,ਫਗਵਾੜਾ ਅਤੇ ਜਲੰਧਰ ਦੇ ਪੰਥਕ ਚਿੰਤਕ ਵੀਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਲਈ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਪ੍ਰੈਸ ਕਲੱਬ ਜਲੰਧਰ ਵਿਖੇ ਇਕੱਤਰਤਾ ਕੀਤੀ। ਇਸ ਇਕੱਤਰਤਾ ਵਿਚ ਗੜਸੰਕਰ ਦੇ ਭਾਈ ਗੁਰਮੇਲ ਸਿੰਘ ਦੈਨੋਵਾਲ,ਸ੍ਰ ਹਰਵੇਲ ਸਿੰਘ ਗੜਸ਼ੰਕਰ,, ਅਨੂਪ ਸਿੰਘ ਭੱਦਰੂ ਬਾਬਾ ਕਸ਼ਮੀਰਾ ਸਿੰਘ,, ਪ੍ਚਾਰਕ ਭਾਈ ਸਤਿਨਾਮ ਸਿੰਘ ਭਾਈ ਸੰਤੋਖ ਸਿੰਘ, ਹੋਰ ਸਮੂਹ ਵੀਰਾਂ ਨੇ ਆਪਣੀਆਂ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਇਸ ਲਈ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ ਕਿ ਪੰਥ ਦੀ ਚੜਦੀ ਕਲਾ ਲਈ ਸਿੱਖ ਸੰਗਤ ਦੀਆਂ ਵੋਟਾਂ ਵੱਧ ਤੋਂ ਵੱਧ ਬਣਾਈਆਂ ਜਾਣ ਤਾਂ ਕਿ ਗੁਰੂ ਘਰਾਂ ਦੀ ਸਾਂਭ ਸੰਭਾਲ ਲਈ ਅਤੇ ਗੁਰੂ ਨਾਨਕ ਸਾਹਿਬ ਦੀ ਭਾਵਨਾ, ਸੋਚ ਤੇ ਪਹਿਰਾ ਦੇਣ ਵਾਲੇ ਵੋਟਰ ਤਿਆਰ ਕਰਕੇ ਸਿੱਖ ਕੌਮ ਦੀ ਚੜਦੀ ਕਲਾ ਬਹਾਲ ਕੀਤੀ ਜਾਏ। ਸੰਗਤਾਂ ਨੂੰ ਸੁਚੇਤ ਵੀ ਕਰਨਾ ਚਾਹੀਦਾ ਹੈ ਕਿ ਸਭ ਪੁਰਾਣੀਆਂ ਵੋਟਾਂ ਰੱਦ ਹੋ ਗਈਆਂ ਹਨ, ਸੋ ਸਾਰੀਆਂ ਵੋਟਾਂ ਨਵੀਆਂ ਬਨਣੀਆਂ ਹਨ । ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ (ਅੰਮ੍ਰਿਤਸਰ), ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਚੋਣਾਂ ਬਾਰੇ ਲੋਕਾਂ ਨਾਲ ਭੱਦਾ ਮਜਾਕ ਕੀਤਾ ਗਿਆ ਹੈ, ਵੋਟਾਂ ਬਾਰੇ ਵੱਡੀ ਗਿਣਤੀ ਚ ਲੋਕਾਂ ਨੂੰ ਪਤਾ ਹੀ ਨਹੀ, ਸੋ ਚੋਣਾਂ ਦਾ ਸਮਾਂ 15 ਨਵੰਬਰ ਤੋਂ ਅੱਗੇ ਇੱਕ ਮਹੀਨੇ ਲਈ ਵਧਾਇਆ ਜਾਵੇ “। ਪਿੰਡਾਂ ਵਿਚ *ਬੀ.ਅੈਲ.ਓ. ਅਤੇ ਪਟਵਾਰੀਆਂ ਦੀ ਡਿਊਟੀ ਘਰ ਘਰ ਜਾ ਕੇ ਵੋਟਾਂ ਬਣਾਈਆਂ ਜਾਣ ਲਗਾਈ ਜਾਏ ਤਾਂ ਕਿ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਵੋਟ ਬਣ ਸਕੇਖਲੋਗੀ ਜੀ।ਇਹ ਨਾ ਹੋਵੇ ਕਿ 10% ਵੋਟਾਂ ਬਣਾ ਕੇ ਹੀ ਇਲੈਕਸ਼ਨ ਹੋ ਜਾਵੇ।

ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰਸਾਲਾ ਨਾ ਮੇਰਾ ਅਤੇ ਪੰਜਾਬ ਸਰਕਾਰ ਇਸ ਸਮੇਂਆਪਣਾ ਪੂਰਾ ਫਰਜ਼ ਨਿਭਾਵੇ ਜਿਵੇਂ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਵੋਟਾਂ ਬਣਾਈਆਂ ਜਾਂਦੀਅਾ ਂ ਉਸੇ ਤਰ੍ਹਾਂ ਇਸ ਪ੍ਰਕਿਰਿਆ ਨੂੰ ਵੀ ਪੂਰਾ ਕੀਤਾ ਜੀ ਧੰਨਵਾਦ ਸਹਿਤ